ਟਰੰਪ ਦੀਆਂ ਟੈਰਿਫ ਨੀਤੀਆਂ ਦੇ ਕਾਰਨ 2.8 ਤੋਂ ਘੱਟ 1.6 ਫੀਸਦੀ ‘ਤੇ ਆ ਗਈ USA ਦੀ ਆਰਥਿਕ ਵਿਕਾਸ ਦਰ

0
8

ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (OECD) ਨੇ ਅਨੁਮਾਨ ਲਗਾਇਆ ਹੈ ਕਿ ਅਮਰੀਕੀ ਆਰਥਿਕ ਵਿਕਾਸ ਦਰ ਇਸ ਸਾਲ 1.6 ਫੀਸਦੀ ਤੱਕ ਘੱਟ ਜਾਵੇਗੀ,ਜੋ ਪਿਛਲੇ ਸਾਲ 2.8 ਫੀਸਦੀ ਸੀ ! ਇਸਦਾ ਮੁੱਖ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਨਿਸ਼ਚਿੱਤ ਵਪਾਰ ਯੁੱਧ ਕਾਰਨ ਗਲੋਬਲ ਪੱਧਰ ਤੇ ਟ੍ਰੇਡ ‘ਚ ਰੁਕਾਵਟ ਵਧਦੀਆਂ ਲਾਗਤਾਂ ਅਤੇ ਕਾਰੋਬਾਰਾਂ ਅਤੇ ਖਪਤਕਾਰਾਂ ਅਤੇ ਇਸਦਾ ਪ੍ਰਭਾਵ ਹੈ ! ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਓਈਸੀਡੀ(OECD) ਨੇ ਮੰਗਲਵਾਰ ਨੂੰ ਕਿਹਾ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾ 2026 ਵਿੱਚ ਹੌਲੀ ਹੋ ਕੇ ਸਿਰਫ 1.5 ਫੀਸਦੀ ਰਹਿ ਜਾਵੇਗੀ !

ਓਈਸੀਡੀ (OECD) ਦੇ ਅਨੁਸਾਰ ਟਰੰਪ ਦੀਆਂ ਨੀਤੀਆਂ ਨੇ ਔਸਤ ਅਮਰੀਕੀ ਟੈਰੀਫ ਦਰਾਂ ਨੂੰ 15.4 ਫੀਸਦੀ ਤੱਕ ਵਧਾ ਦਿੱਤਾ ਹੈ ਜੋ ਕਿ 1938 ਤੋਂ ਬਾਅਦ ਸਭ ਤੋਂ ਵੱਧ ਹੈ ! ਜਦੋਂ ਉਹ ਦੂਜੀ ਵਾਰ ਸੱਤਾ ਵਿੱਚ ਆਏ ਤਾਂ ਇਹ ਲਗਭਗ ਢਾਈ ਫੀਸਦੀ ਸੀ ! ਟੈਰਿਫ ਖਪਤਕਾਰਾ ਅਤੇ ਅਮਰੀਕੀ ਨਿਰਮਾਤਾਵਾਂ ਲਈ ਲਾਗਤਾਂ ਨੂੰ ਵਧਾਉਂਦੇ ਹਨ ! ਜੋ ਆਯਾਤ ਕੀਤੇ ਕੱਚੇ ਮਾਲ ਅਤੇ ਹਿੱਸਿਆਂ ਤੇ ਨਿਰਭਰ ਕਰਦੇ ਹਨ। ਓਈਸੀਡੀ (OECD) ਦੇ ਪੂਰਵ ਅਨੁਮਾਨ ਅਨੁਸਾਰ ਇਸ ਸਾਲ ਵਿਸ਼ਵ ਆਰਥਿਕ ਵਿਕਾਸ ਦਰ ਸਿਰਫ 2.9 ਫੀਸ ਤੱਕ ਘੱਟ ਜਾਵੇਗੀ , ਅਤੇ 2026 ਤੱਕ ਇਸੇ ਪੱਧਰ ਤੇ ਰਹੇਗੀ ! ਇਹ ਪਿਛਲੇ ਸਾਲ ਦੇ 3.3 ਫੀਸਦੀ ਅਤੇ 2023 ਵਿੱਚ 3.4 ਫੀਸਦੀ ਦੇ ਵਾਧੇ ਨਾਲੋਂ ਬਹੁਤ ਘੱਟ ਹੈ। 38 ਦੇਸ਼ ਪੈਰਿਸ

ਆਧਾਰਤ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੇ ਮੈਂਬਰ ਹਨ ! ਇਹ ਅੰਤਰਰਾਸ਼ਟਰੀ ਵਪਾਰ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ , ਅਤੇ ਸਮੇਂ-ਸਮੇਂ ਤੇ ਰਿਪੋਰਟਾਂ ਅਤੇ ਵਿਸ਼ਲੇਸ਼ਣ ਜਾਰੀ ਕਰਦਾ ਹੈ !

#saddatvusa #AmericanNews #AmericanEconomy #NewNews #DonaldTrump #AmericanGrowth #lessdown #NewsUpdate

LEAVE A REPLY

Please enter your comment!
Please enter your name here