
ਭਗੋੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਬੈਲਜੀਅਮ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਹੀਰਾ ਵਪਾਰੀ ਮੇਹੁਲ ਚੌਕਸੀ ਅਤੇ ਉਸਦੇ ਭਾਣਜੇ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਤਕਰੀਬਨ 13,500 ਹਜ਼ਾਰ ਕਰੋੜ ਰੁਪਏ ਦਾ ਘੋਟਾਲਾ ਕੀਤਾ ਹੈ ! 2018 ਵਿੱਚ ਪੰਜਾਬ ਨੈਸ਼ਨਲ ਬੈਂਕ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਘੋਟਾਲਾ ਹੋਇਆ ਸੀ ! ਇਸ ਘੋਟਾਲੇ ਵਿੱਚ ਮੇਹੁਲ ਚੌਕਸੀ ਤੋਂ ਇਲਾਵਾ ਨੀਰਵ ਮੋਦੀ ਉਸਦੀ ਪਤਨੀ ਐਮੀ ਅਤੇ ਭਰਾ ਵਿਸ਼ਾਲ ਸ਼ਾਮਲ ਸਨ ! ਨੀਰਵ ਮੋਦੀ ਇਸ ਵੇਲੇ ਲੰਡਨ ਦੀ ਜੇਲ੍ਹ ਵਿੱਚ ਹੈ ! ਉਸਦੀ ਜਮਾਨਤ ਦੀ ਅਰਜ਼ੀ ਕਈ ਵਾਰ ਰੱਦ ਹੋ ਚੁਕੀ ਹੈ ! ਰਿਪੋਰਟਾਂ ਮੁਤਾਬਿਕ ਇਹ ਘੋਟਾਲਾ ਬੈਂਕ ਦਾ ਸਭ ਤੋਂ ਵੱਡਾ ਘੋਟਾਲਾ ਸੀ !
#saddatvusa#Bank#FraudCase#NiravModi#MehulChoksi#beljium#Arrest#PunjabNationalBank#BigScam#londonjail