ਈਰਾਨੀ ਫੌਜ ਵਲੋਂ ਹੋਰਮੁਜ਼ ਸਟ੍ਰੇਟ ਤੋਂ ਲੰਘ ਰਹੇ ਦੋ ਜਹਾਜ਼ਾਂ ‘ਤੇ ਕੀਤੀ ਗਈ ਗੋਲੀਬਾਰੀ !

0
1

ਈਰਾਨੀ ਫੌਜ ਨੇ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਵਾਲੇ ਦੋ ਜਹਾਜ਼ਾਂ ‘ਤੇ ਗੋਲੀਬਾਰੀ ਕੀਤੀ, ਇਹ ਘਟਨਾ ਈਰਾਨ ਵੱਲੋਂ ਸਮੁੰਦਰੀ ਰਸਤੇ ‘ਤੇ ਮੁੜ ਕੰਟਰੋਲ ਲਾਗੂ ਕਰਨ ਦੇ ਐਲਾਨ ਤੋਂ ਥੋੜੀ ਦੇਰ ਬਾਅਦ ਵਾਪਰੀ ! ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇੱਕ ਟੈਂਕਰ ਦੇ ਕੈਪਟਨ ਨੇ ਦੱਸਿਆ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨਾਲ ਸੰਬੰਧਿਤ ਬੰਦੂਕਧਾਰੀਆਂ ਨੇ ਬਿਨਾਂ ਕੋਈ ਚੇਤਾਵਨੀ ਦਿੱਤੇ ਟੈਂਕਰ ‘ਤੇ ਸਿੱਧੀ ਗੋਲੀਬਾਰੀ ਕਰ ਦਿੱਤੀ, ਨਤੀਜੇ ਵਜੋਂ ਜਹਾਜ਼ ਜਲਡਮਰੂ ਵਿੱਚੋਂ ਆਪਣੀ ਆਵਾਜਾਈ ਪੂਰੇ ਕੀਤੇ ਬਿਨਾਂ ਹੀ ਵਾਪਸ ਮੁੜ ਗਏ।

ਈਰਾਨ ਨੇ ਪਹਿਲਾਂ ਹੀ ਐਲਾਨ ਕੀਤਾ ਸੀ, ਕਿ ਉਹ ਜਲਡਮਰੂ ਉੱਤੇ ਆਪਣੀ ਫੌਜੀ ਨਿਗਰਾਨੀ ਤੇਜ਼ ਕਰ ਰਿਹਾ ਹੈ ! ਤਹਿਰਾਨ ਨੇ ਕਿਹਾ ਹੈ ਕਿ ਅਮਰੀਕਾ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ। ਇਸ ਲਈ ਹੋਰਮੁਜ਼ ਜਲਡਮਰੂ ਰਾਹੀ ਸਾਰੀ ਸਮੁੰਦਰੀ ਆਵਾਜਾਈ ਹੁਣ ਤੋਂ ਪੂਰੀ ਤਰਾਂ ਫੌਜੀ ਕੰਟਰੋਲ ਵਿੱਚ ਆ ਜਾਵੇਗੀ ! ਇਸੇ ਦੌਰਾਨ ਸੰਯੁਕਤ ਰਾਜ ਨੇ ਹੋਰਮੁਜ਼ ਜਲਡਮਰੂ ਤੋਂ ਆਪਣੀ ਨਾਕਾਬੰਦੀ ਹਟਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਹੈ, ਕਿ ਨਾਕਾਬੰਦੀ ਉਦੋਂ ਤੱਕ ਲਾਗੂ ਰਹੇਗੀ, ਜਦੋਂ ਤੱਕ ਈਰਾਨ ਸੰਯੁਕਤ ਰਾਜ ਅਮਰੀਕਾ ਨਾਲ ਸਮਝੌਤਾ ਨਹੀਂ ਕਰ ਲੈਂਦਾ ਹੈ !

ਇਸ ਤੋਂ ਇਲਾਵਾ ਯੂ.ਐਸ. ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ, ਕਿ ਇਰਾਨ ਦੇ ਬੰਦਰਗਾਹਾਂ ਅਤੇ ਤਟਵਰਤੀ ਖੇਤਰਾਂ ਤੇ ਸਮੁੰਦਰੀ ਫੌਜ ਦੀ ਨਾਕਾਬੰਦੀ ਲਗਾਤਾਰ ਲਾਗੂ ਰਹੇਗੀ। ਇਸ ਨਾਕਾਬੰਦੀ ਨੂੰ ਬਣਾਈ ਰੱਖਣ ਲਈ ਯੂ.ਐਸ. ਜੰਗੀ ਜਹਾਜ਼ ਯੂ.ਐਸ. ਕੈਨਬਰਾ ਇਸ ਸਮੇਂ ਅਰਬ ਸਾਗਰ ਵਿੱਚ ਗਸ਼ਤ ਕਰ ਰਿਹਾ ਹੈ ! ਟਰੰਪ ਨੇ ਇਹ ਵੀ ਕਿਹਾ ਹੈ’ ਕਿ ਸੰਯੁਕਤ ਰਾਜ ਅਮਰੀਕਾ ਕਿਸੇ ਵੀ ਸਥਿਤੀ ਵਿੱਚ ਈਰਾਨ ਵੱਲੋਂ ਰੱਖੇ ਗਏ ਯੂਰੇਨੀਅਮ ਦੇ ਭੰਡਾਰ ਨੂੰ ਜ਼ਬਤ ਕਰ ਲਵੇਗਾ ! ਉਸਨੇ ਚੇਤਾਵਨੀ ਦਿੱਤੀ ਹੈ, ਕਿ ਜੇਕਰ ਕੂਟਨੀਤਿਕ ਗੱਲਬਾਤ ਰਾਹੀ ਕੋਈ ਹੱਲ ਨਹੀਂ ਨਿਕਲ ਸਕਿਆ, ਤਾਂ ਇਹ ਉਦੇਸ਼ ਹੋਰ ਵੀ ਕਈ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾਵੇਗਾ।

#saddatvusa#StraightofHormuz#NewsUpdate

LEAVE A REPLY

Please enter your comment!
Please enter your name here