ਇੰਜੀਨੀਅਰ ਬਣਨ ਦਾ ਸੁਪਨਾ ਸੀ ਪਰ 1984 ਦੇ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਤੋਂ ਬਾਦ ਅਗਵਾਕਾਰ ਬਣ ਗਿਆ !

0
12

ਆਪਰੇਸ਼ਨ ਬਲੂ ਸਟਾਰ ਨਾਲ ਸਿੱਖਾਂ ਦੇ ਮਨਾਂ ਵਿੱਚ ਹਮੇਸ਼ਾ ਹੀ ਬੇ-ਭਰੋਸਗੀ ਅਤੇ ਬੇਗਾਨਗੀ ਦਾ ਸਿਲਸਿਲਾ ਸਦਾ ਲਈ ਬਣ ਗਿਆ ਹੈ ! ਭਾਰਤ ਵਿੱਚ ਕਈ ਥਾਂਵਾਂ ‘ਤੇ ਸਿੱਖ ਬਗਾਵਤ ਉੱਤੇ ਉਤਰ ਆਏ। ਕਈ ਸਿੱਖ ਨੌਜਵਾਨ ਫੌਜੀਆਂ ਨੇ ਬੈਰਕਾਂ ਛੱਡ ਦਿੱਤੀਆਂ ਅਤੇ ਬਾਗੀ ਹੋ ਗਏ। ਪੰਜਾਬ ਨੇ ਇਨ੍ਹਾਂ ਦਿਨਾਂ ਵਿੱਚ ਪਤਾ ਨਹੀਂ ਕੀ ਕੁੱਝ ਆਪਣੇ ਤੇ ਹੰਢਾਇਆ।

ਆਪਰੇਸ਼ਨ ਬਲੂ ਸਟਾਰ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਿਵੇਂ ਬਾਗ਼ੀ ਬਣਾਇਆ ਅਤੇ ਕੱਟੜਵਾਦ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਵੇਂ ਸਦਾ ਲਈ ਬਦਲ ਕੇ ਰੱਖ ਦਿੱਤਾ। ਅਜਿਹੀਆਂ ਹੀ ਤਿੰਨ ਕਹਾਣੀਆਂ ਜੋ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੀ ਬਾਦ ਵਾਲੀ ਜ਼ਿੰਦਗੀ ਨੂੰ ਪੇਸ਼ ਕਰ ਰਹੀਆਂ ਹਨ।

ਇੰਜੀਨੀਅਰ ਬਣਨ ਦਾ ਸੁਪਨਾ ਸੀ ਪਰ 1984 ਦੇ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਤੋਂ ਬਾਦ ਅਗਵਾਕਾਰ ਬਣ ਗਿਆ…..

24 ਅਗਸਤ 1984 ਵਿੱਚ ਇੰਡੀਅਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਚੰਡੀਗੜ੍ਹ ਤੋਂ ਅਗਵਾ ਕਰ ਲਿਆ ਗਿਆ ਸੀ । ਇਹ ਅਪਰੇਸ਼ਨ ਬਲੂ ਸਟਾਰ ਖ਼ਿਲਾਫ਼ ਪੰਜਾਬੀ ਨੌਜਵਾਨਾਂ ਵੱਲੋਂ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਦਾ ਆਪਣਾ ਤਰੀਕਾ ਸੀ।

ਜਹਾਜ਼ ਨੂੰ ਅਗਵਾ ਕਰਨ ਵਾਲੇ ਸੱਤ ਨੌਜਵਾਨਾਂ ਵਿੱਚ 4 ਸਿੱਖ ਸਨ ਅਤੇ 3 ਮੋਨੇ ਸਨ। ਇਨ੍ਹਾਂ ਸੱਤਾਂ ਵਿੱਚੋਂ ਇੱਕ ਸੀ 18 ਸਾਲ ਦਾ ਅਮਰਿੰਦਰ ਸਿੰਘ। ਅਮਰਿੰਦਰ ਸਿੰਘ ਮੁਤਾਬਕ ਉਹ ਉਦੋਂ ਪ੍ਰੀ-ਇੰਜੀਨੀਅਰਿੰਗ ਕਰ ਰਹੇ ਸਨ !

ਘਟਨਾ ਨੂੰ ਯਾਦ ਕਰਦਿਆਂ ਅਮਰਿੰਦਰ ਸਿੰਘ ਦੱਸਦੇ ਹਨ, “ਜਹਾਜ਼ ਨੂੰ ਅਗਵਾ ਕਰਕੇ ਸ੍ਰੀ ਦਰਬਾਰ ਸਾਹਿਬ ਉੱਤੋਂ ਗੇੜਾ ਕਢਵਾਇਆ ਗਿਆ, ਇੱਕ ਦੋ ਚੱਕਰ ਲਾਉਣ ਤੋਂ ਬਾਅਦ ਲਾਹੌਰ ਅਤੇ ਕਰਾਚੀ ਲੈਂਡ ਕਰਵਾ ਕੇ ਫਿਰ ਉਹਨ੍ਹਾਂ ਨੇ ਦੁਬਈ ਜਾ ਕੇ ਆਤਮ-ਸਮਰਪਣ ਕੀਤਾ ਸੀ।

12 ਸਾਲ ਜੇਲ੍ਹ ਕੱਟੀ…..

12 ਸਾਲ ਜੇਲ੍ਹ ਕੱਟਣ ਤੋਂ ਵਾਲੇ ਅਮਰਿੰਦਰ ਸਿੰਘ ਅੱਜ-ਕੱਲ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦੇ ਆਗੂ ਹਨ। ਉਹ ਇੱਥੋਂ ਇੱਕ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।

ਅਮਰਿੰਦਰ ਸਿੰਘ ਨੇ ਦੱਸਿਆ, “ਦਰਬਾਰ ਸਾਹਿਬ ਉੱਤੇ ਫ਼ੌਜੀ ਕਾਰਵਾਈ ਨਾਲ ਆਮ ਸਿੱਖਾਂ ਦੀ ਮਾਨਸਿਕਤਾ ਰੋਹ ,ਗੁੱਸੇ ਅਤੇ ਮਾਯੂਸੀ ਨਾਲ ਬਹੁਤ ਭਰ ਗਈ ਸੀ।

ਆਮ ਲੋਕਾਂ ਲਈ ਇਹ ਇੱਕ ਬਹੁਤ ਵੱਡਾ ਸਦਮਾ ਸੀ। ਉਨ੍ਹਾਂ ਲਈ ਇਹ ਹਮਲਾ ਇੱਕ ਧਾਰਮਿਕ ਸਥਾਨ ਉੱਤੇ ਨਹੀਂ ਬਲਕਿ ਉਹਨ੍ਹਾਂ ਦੇ ਆਪਣੇ ਘਰ ਤੇ ਕੀਤਾ ਗਿਆ ਹੋਵੇ ਇੰਝ ਲੱਗਦਾ ਸੀ !

ਆਪਣੀ ਜ਼ਿੰਦਗੀ ਵਿੱਚ ਕਦੇ ਸੰਤ ਭਿੰਡਰਾਵਾਲਿਆਂ ਨੂੰ ਨਹੀਂ ਮਿਲੇ ਸਨ…..

ਅਮਰਿੰਦਰ ਸਿੰਘ ਦੱਸਦੇ ਹਨ, “ਜਦੋਂ ਰਾਸ਼ਟਰਵਾਦ ਦੀ ਭਾਵਨਾ ਨਾਲ ਭਰੀ ਫੌਜ ਦੇ ਫੌਜੀ ਬਗਾਵਤ ਉੱਤੇ ਉੁਤਰ ਆਉਣ ਅਤੇ ਖ਼ੁਸਵੰਤ ਸਿੰਘ ਵਰਗਾ ਅਲਟਰਾ ਮਾਡਰਨ ਸਿੱਖ ਭਾਰਤ ਦਾ ਸਭ ਤੋਂ ਵੱਡਾ ਸਿਵਲ ਐਵਾਰਡ ਵਾਪਸ ਕਰ ਦੇਵੇ ! ਆਮ ਸਿੱਖ ਦੀ ਮਾਨਸਿਕਤਾ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਉਹ ਕਿਸ ਕਦਰ ਰੋਹ ਦਾ ਸ਼ਿਕਾਰ ਹੋਇਆ ਹੋਵੇਗਾ।

ਅਮਰਿੰਦਰ ਸਿੰਘ ਮੁਤਾਬਕ ਉਹ ਨਾ ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲੇ ਸਨ, ਅਤੇ ਨਾ ਹੀ ਕਦੇ ਉਨ੍ਹਾਂ ਦਾ ਲਹਿਰ ਨਾਲ ਕੋਈ ਵਾਸਤਾ ਸੀ। ਉਨ੍ਹਾਂ ਦੇ ਮਨ ਵਿੱਚ ਅਕਾਲ ਤਖ਼ਤ ਦੀ ਮਹੱਤਤਾ ਦਾ ਜੋ ਬਿੰਬ ਬਣਿਆ ਸੀ ਉਹ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤੋਂ ਹੀ ਬਣਿਆ ਸੀ।

#saddatvusa#SriAkalTakhtSahib#OperationBlueStar#sridarbarsahibji#AmrinderSingh#SikhRiots1984#santjarnailsinghjikhalsabhindranwale#1984attack

LEAVE A REPLY

Please enter your comment!
Please enter your name here