ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਜਨਮਦਿਨ ਤੇ ਯਾਦ ਕਰਦਿਆਂ ਵਿਸ਼ੇਸ਼ !

0
38

ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਜਨਮਦਿਨ ਤੇ ਯਾਦ ਕਰਦਿਆਂ ਵਿਸ਼ੇਸ਼

ਪੰਜਾਬ ਦੀ ਰਾਜਨੀਤੀ ਨੂੰ ਨਵੇਂ ਦਿਸਹੱਦੇ ਦੇਣ ਵਾਲੀ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਲਹਿਰ ਦੇ ਸ਼ਹੀਦ ਹੋਏ ਅਤੇ ਗ਼ਦਰ ਲਹਿਰ ਦੇ ਕੁਚਲੇ ਜਾਣ ਤੋਂ ਬਾਅਦ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਦੁਬਾਰਾ ਸਰਗਰਮ ਹੋ ਕੇ ਪੰਜਾਬ ਵਿੱਚ ਨਵੇਂ ਆਧੁਨਿਕ ਯੁੱਗ ਅਨੁਸਾਰੀ ਰਾਜਨੀਤੀ ਸ਼ੁਰੂ ਕਰਨ ਵਾਲੇ ਗ਼ਦਰ ਲਹਿਰ ਦੇ ਸਭ ਮਹਾਪੁਰਸ਼ਾਂ ਨੂੰ ਨਮਨ ।

ਗ਼ਦਰ ਲਹਿਰ ਭਾਰਤ ਵਿੱਚ ਪਹਿਲੀ ਅਜਿਹੀ ਮੂਵਮੈਂਟ ਸੀ, ਜਿਸ ਨੇ ਆਪਣੇ ਵਿਧਾਨ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਕਿ ਧਰਮ ਵਿਅਕਤੀ ਦਾ ਨਿੱਜੀ ਮਸਲਾ ਹੈ ਅਤੇ ਉਨ੍ਹਾਂ ਦੀ ਜੰਗ ਬ੍ਰਿਟਿਸ਼ ਹਕੂਮਤ ਤੋਂ ਅਜ਼ਾਦੀ ਦੀ ਹੈ ।

1915 ਵਿੱਚ ਗ਼ਦਰ ਲਹਿਰ ਕੁਚਲੀ ਜਾਣ ਤੋਂ ਬਾਅਦ ਅਮਰੀਕਾ ਵਿੱਚ ਰਹਿ ਗਏ ਗ਼ਦਰ ਲਹਿਰ ਦੇ ਕਾਰਕੁੰਨ ਰੂਸ ਗਏ ਅਤੇ ਉਥੋਂ ਸਿਧਾਂਤਕ ਅਤੇ ਫੌਜੀ ਟਰੇਨਿੰਗ ਲੈ ਕੇ ਭਾਰਤ ਆਏ ਅਤੇ ਭਾਰਤ ਵਿੱਚ ਕਮਿਊਨਿਸਟ ਵਿਚਾਰਧਾਰਾ ਤੇ ਅਧਾਰਿਤ ਕਿਰਤੀ ਕਿਸਾਨ ਪਾਰਟੀ ਖੜ੍ਹੀ ਕੀਤੀ , ਜਿਸ ਦੀ ਸਥਾਪਨਾ ਤੋਂ ਬਾਅਦ ਪੰਜਾਬ ਵਿੱਚ ਬਸਤੀਵਾਦੀ ਹਕੂਮਤ ਦੇ ਖਿਲਾਫ ਰਾਜਨੀਤਕ ਅੰਦੋਲਨ ਸ਼ੁਰੂ ਹੋਇਆ ।

ਗ਼ਦਰੀ ਬਾਬੇ ਪੰਜਾਬ ਦੇ ਉਹ ਮਹਾਨ ਯੋਧੇ ਸਨ, ਜਿੰਨ੍ਹਾ ਨੂੰ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ।

ਅੱਜ ਇਸ ਲਹਿਰ ਦੇ ਸਭ ਤੋਂ ਸਰਗਰਮ ਰਹੇ ਨੌਜਵਾਨ ਨੇਤਾ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਤੇ ਦੁਆ ਹੈ ਕਿ ਪੰਜਾਬ ਦੀ ਯੁਵਾ ਪੀੜ੍ਹੀ ਗ਼ਦਰ ਲਹਿਰ ਦੇ ਸ਼ੁਰੂ ਕੀਤੇ ਮਹਾਨ ਕਾਰਜ ਨੂੰ ਪੂਰਾ ਕਰਨ ਦੇ ਸਮਰੱਥ ਹੋਵੇ ।

#saddatvusa #freedomfighter #kartarsinghsarabha #birthday #punjabi #gadarparty

LEAVE A REPLY

Please enter your comment!
Please enter your name here