ਹੈਨਰੀ ਨੋਵਾਕ ਕਤਲ ਕੇਸ – ਵਿਕਰਮ ਡਿਗਵਾ ਦੀ ਘੱਟੋ-ਘੱਟ ਸਜ਼ਾ 21 ਤੋਂ ਵਧਾ ਕੇ 25 ਸਾਲ ਕੀਤੀ !

0
6

ਲੰਡਨ – ਬ੍ਰਿਟੇਨ ਵਿੱਚ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਵਿਕਰਮ ਡਿਗਵਾ ਨੂੰ ਵੱਡਾ ਝਟਕਾ ਲੱਗਾ ਹੈ। ਕੋਰਟ ਆਫ਼ ਅਪੀਲ ਨੇ ਉਸ ਦੀ ਘੱਟੋ-ਘੱਟ ਜੇਲ੍ਹ ਦੀ ਸਜ਼ਾ 21 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ 3 ਦਸੰਬਰ 2025 ਨੂੰ ਸਾਊਥੈਂਪਟਨ ਦੇ ਬੇਲਮੌਂਟ ਰੋਡ ’ਤੇ ਵਿਕਰਮ ਡਿਗਵਾ ਨੇ ਵੱਡੇ ਚਾਕੂ ਨਾਲ ਹੈਨਰੀ ਨੋਵਾਕ ’ਤੇ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜੂਨ 2026 ਵਿੱਚ ਅਦਾਲਤ ਨੇ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਬ੍ਰਿਟੇਨ ਦੇ ਅਟਾਰਨੀ ਜਨਰਲ ਨੇ ਪਹਿਲਾਂ ਮਿਲੀ 21 ਸਾਲ ਦੀ ਘੱਟੋ-ਘੱਟ ਸਜ਼ਾ ਨੂੰ ਬਹੁਤ ਘੱਟ ਦੱਸਦਿਆਂ ਕੋਰਟ ਆਫ਼ ਅਪੀਲ ਵਿੱਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਵੱਡੇ ਚਾਕੂ ਦੀ ਵਾਰ-ਵਾਰ ਵਰਤੋਂ ਅਤੇ ਕਤਲ ਦੀ ਬੇਰਹਿਮੀ ਨੂੰ ਦੇਖਦਿਆਂ ਪਹਿਲਾਂ ਦਿੱਤੀ ਸਜ਼ਾ ਜੁਰਮ ਦੀ ਗੰਭੀਰਤਾ ਦੇ ਅਨੁਕੂਲ ਨਹੀਂ ਸੀ।

ਦੂਜੇ ਪਾਸੇ, ਹੈਨਰੀ ਦੇ ਪਰਿਵਾਰ ਨੇ ਫ਼ੈਸਲੇ ਨੂੰ ਨਿਆਂ ਵੱਲ ਮਹੱਤਵਪੂਰਨ ਕਦਮ ਦੱਸਿਆ, ਪਰ ਕਿਹਾ ਕਿ ਕੋਈ ਵੀ ਸਜ਼ਾ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਨਹੀਂ ਲਿਆ ਸਕਦੀ। ਡਿਗਵਾ ਨੂੰ ਪੈਰੋਲ ’ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਘੱਟੋ-ਘੱਟ 24 ਸਾਲ ਅਤੇ 190 ਦਿਨ ਜੇਲ੍ਹ ਵਿੱਚ ਰਹਿਣਾ ਪਵੇਗਾ।

#britain #london #vikramdigwacase #harrynowak #saddatvusa

LEAVE A REPLY

Please enter your comment!
Please enter your name here