‘ਮਜ਼ਬੂਤ ਅਤੇ ਸਮਝਦਾਰ’ ਰਾਸ਼ਟਰਪਤੀ ਹੀ AI ਲਈ ਕਾਫ਼ੀ ਸੁਰੱਖਿਆ ਕਵਚ ਹੈ -ਡੋਨਾਲਡ ਟਰੰਪ !

0
4

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਬੇਕਾਬੂ ਜਾਂ ਖ਼ਤਰਨਾਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨੂੰ ਕੰਟਰੋਲ ਕਰਨ ਲਈ ਵੱਖਰੇ ਸਖ਼ਤ ਨਿਯਮਾਂ ਦੀ ਲੋੜ ਨਹੀਂ, ਸਗੋਂ ਇੱਕ ‘ਮਜ਼ਬੂਤ ਅਤੇ ਸਮਝਦਾਰ’ ਰਾਸ਼ਟਰਪਤੀ ਹੀ ਕਾਫ਼ੀ ਹੈ।

ਟਰੰਪ ਨੇ ਸੋਸ਼ਲ ਮੀਡੀਆ ’ਤੇ ਕੀਤੀ ਆਪਣੀ ਪੋਸਟ ਵਿੱਚ AI ’ਤੇ ਪਾਬੰਦੀਆਂ ਜਾਂ ਵਾਧੂ ਨਿਯੰਤਰਣ ਦੀਆਂ ਕੋਸ਼ਿਸ਼ਾਂ ਨੂੰ ‘ਬਿਮਾਰ ਸਾਜ਼ਿਸ਼’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ AI ਲਈ ਲੋੜੀਂਦੇ ‘ਕੰਟਰੋਲ ਜਾਂ ਗਾਰਡਰੇਲ’ ਇੱਕ ਉੱਚ IQ ਵਾਲੇ ਮਜ਼ਬੂਤ ਰਾਸ਼ਟਰਪਤੀ ਦੇ ਹੱਥਾਂ ਵਿੱਚ ਹੋਣੇ ਚਾਹੀਦੇ ਹਨ ਅਤੇ ਅਮਰੀਕਾ ਕੋਲ ਅਜਿਹੀ ਅਗਵਾਈ ਮੌਜੂਦ ਹੈ।

ਟਰੰਪ ਨੇ ਖ਼ਾਸ ਤੌਰ ’ਤੇ AI ਕੰਪਨੀ Anthropic ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪਹਿਲਾਂ ਹੀ ਕੰਪਨੀ ਨੂੰ ਕੁਝ ਅਜਿਹੇ ਕੰਮ ਕਰਨ ਤੋਂ ਰੋਕ ਚੁੱਕਾ ਹੈ, ਜੋ ‘ਨੁਕਸਾਨਦੇਹ ਜਾਂ ਸੰਭਾਵਿਤ ਤੌਰ ’ਤੇ ਨੁਕਸਾਨਦੇਹ’ ਹੋ ਸਕਦੇ ਸਨ।

ਦੂਜੇ ਪਾਸੇ, Anthropic, OpenAI, Microsoft ਸਮੇਤ ਕਈ ਤਕਨਾਲੋਜੀ ਕੰਪਨੀਆਂ ਦੇ ਆਗੂ AI ਦੇ ਵਿਕਾਸ ਨੂੰ ਸੁਰੱਖਿਅਤ ਬਣਾਉਣ ਲਈ ਵਧੇਰੇ ਨਿਯਮਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ AI ਨਾਲ ਜੁੜੇ ਸੁਰੱਖਿਆ ਖ਼ਤਰਿਆਂ, ਕਾਨੂੰਨੀ ਜ਼ਿੰਮੇਵਾਰੀ ਅਤੇ ਕੌਮੀ ਸੁਰੱਖਿਆ ਵਰਗੇ ਮਾਮਲਿਆਂ ਲਈ ਸਪੱਸ਼ਟ ਨਿਯਮ ਜ਼ਰੂਰੀ ਹਨ।

ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ AI ਦੀ ਤੇਜ਼ੀ ਨਾਲ ਵਧ ਰਹੀ ਸਮਰੱਥਾ ਅਤੇ ਇਸ ਦੇ ਸੰਭਾਵਿਤ ਖ਼ਤਰਿਆਂ ਨੂੰ ਲੈ ਕੇ ਅਮਰੀਕਾ ਵਿੱਚ ਤਕਨਾਲੋਜੀ ਕੰਪਨੀਆਂ ਅਤੇ ਸਰਕਾਰ ਵਿਚਕਾਰ ਬਹਿਸ ਤੇਜ਼ ਹੋ ਰਹੀ ਹੈ।

#ai#usa#DonaldTrump#AmericanPresident

LEAVE A REPLY

Please enter your comment!
Please enter your name here