ਈਰਾਨ ਨਾਲ ਗੱਲਬਾਤ ਲਈ ਹੁਣ ਪਾਕਿਸਤਾਨ ਨਹੀਂ ਜਾਣਗੇ ਅਮਰੀਕੀ ਵਾਰਤਾਕਾਰ-ਡੋਨਾਲਡ ਟਰੰਪ !

0
4

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਹੈ, ਕਿ ਅਮਰੀਕੀ ਵਾਰਤਾਕਾਰ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਹੁਣ ਇਰਾਨ ਨਾਲ ਗੱਲਬਾਤ ਲਈ ਪਾਕਿਸਤਾਨ ਨਹੀਂ ਜਾਣਗੇ ! ਉਹਨਾਂ ਦਾਅਵਾ ਕੀਤਾ ਹੈ, ਕਿ ਇਸ ਮਾਮਲੇ ਵਿੱਚ ਸਾਰੀ ਤਾਕਤ ਵਾਸ਼ਿੰਗਟਨ ਦੇ ਹੱਥ ਵਿੱਚ ਹੀ ਹੈ। ਉੱਥੇ ਹੀ ਇੰਟਰਨੈਟ ਦੀ ਨਿਗਰਾਨੀ ਕਰਨ ਵਾਲੀ ਸੰਸਥਾ “ਨੈੱਟ ਬਲਾਕਸ” (NetBlocks) ਅਨੁਸਾਰ ਇਰਾਨ ਦੇ ਨਾਗਰਿਕ ਪਿਛਲੇ 57 ਦਿਨਾਂ ਤੋਂ ਲਗਾਤਾਰ ਇੰਟਰਨੈਟ ਬੰਦ ਦਾ ਸਾਹਮਣਾ ਕਰ ਰਹੇ ਹਨ !

ਈਰਾਨੀ ਸਰਕਾਰ ਵੱਲੋਂ ਦੇਸ਼ ਦੀ ਡਿਜੀਟਲ ਪਹੁੰਚ ਨੂੰ ਕੱਟੇ ਹੋਏ ਅੱਜ ਪੂਰੇ ਅੱਠ ਹਫਤੇ ਹੋ ਗਏ ਹਨ। ਸੰਸਥਾ ਨੇ ਅੱਜ ਦੱਸਿਆ ਹੈ, ਕਿ 1344 ਘੰਟਿਆਂ ਤੋਂ ਚੱਲ ਰਹੀ, ਇਹ ਰੁਕਾਵਟ ਹੁਣ ਆਪਣੇ 57ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ! ਇਹ ਦੁਨੀਆ ਵਿੱਚ ਰਾਸ਼ਟਰੀ ਪੱਧਰ ‘ਤੇ ਹੁਣ ਤੱਕ ਦਾ ਸਭ ਤੋਂ ਲੰਬਾ ਇੰਟਰਨੈਟ ਬੰਦ ਹੈ। ਇਸ ਬੰਦ ਕਾਰਨ ਈਰਾਨੀ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਦੋਸਤ ਅਤੇ ਪਰਿਵਾਰ ਇੱਕ ਦੂਜੇ ਦੇ ਸੰਪਰਕ ਤੋਂ ਬਾਹਰ ਹਨ, ਅਤੇ ਦੇਸ਼ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਇਸ ਲੰਬੀ ਤਾਲਾਬੰਦੀ ਨੇ ਖੇਤਰੀ ਆਰਥਿਕਤਾ ਦੇ ਇਸ ਦੌਰ ਵਿੱਚ ਈਰਾਨੀ ਆਬਾਦੀ ਨੂੰ ਪੂਰੀ ਦੁਨੀਆਂ ਤੋਂ ਵੱਖ ਕਰ ਦਿੱਤਾ ਹੈ। ਉਧਰ ਈਰਾਨ ਅਤੇ ਅਮਰੀਕਾ ਦਰਮਿਆਨ ਵੱਧਦੇ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹੋ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਈਰਾਨ ਨੇ ਅਮਰੀਕੀ ਪ੍ਰਤਿਨਿਧੀਆਂ ਨਾਲ ਕਿਸੇ ਵੀ ਤਰਾਂ ਦੀ ਸਿੱਧੀ ਗੱਲਬਾਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਈਰਾਨ ਦੇ ਵਿਦੇਸ਼ੀ ਮੰਤਰੀ ਅੱਬਾਸ ਅਰਾਗਚੀ ਦੇ ਪਾਕਿਸਤਾਨ ਪਹੁੰਚਣ ਤੋਂ ਤੁਰੰਤ ਬਾਅਦ, ਈਰਾਨੀ ਵਿਦੇਸ਼ ਮੰਤਰਾਲੇ ਨੂੰ ਸਪਸ਼ਟ ਕਰ ਦਿੱਤਾ ਹੈ, ਕਿ ਇਸ ਫੇਰੀ ਦੌਰਾਨ ਅਮਰੀਕੀ ਸਰਕਾਰ ਦੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਤੈਅ ਨਹੀਂ ਹੈ।

ਈਰਾਨੀ ਵਿਦੇਸ਼ ਮੰਤਰੀ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਾਈ ਨੇ ਸੋਸ਼ਲ ਮੀਡੀਆ ਪਲੇਟਫਾਰਮ “ਐਕਸ” ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ, ਕਿ ਇਸਲਾਮਾਬਾਦ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਕੋਈ ਸਿੱਧੀ ਗੱਲਬਾਤ ਨਹੀਂ ਹੋਵੇਗੀ ! ਉਹਨਾਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਫਦਾਂ ਦਰਮਿਆਨ ਸੁਨੇਹਿਆਂ ਦਾ ਆਦਾਨ ਪ੍ਰਦਾਨ ਪਾਕਿਸਤਾਨੀ ਅਧਿਕਾਰੀਆਂ ਰਾਹੀਂ ਕੀਤਾ ਜਾਵੇਗਾ। ਬੁਲਾਰੇ ਨੇ ਅਮਰੀਕਾ ਵੱਲੋਂ ਥੋਪੀ ਗਈ ਹਮਲਾਵਰ “ਜੰਗ” ਨੂੰ ਖਤਮ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਨਿਭਾਈ ਜਾ ਰਹੀ ਵਿਚੋਲਗੀ ਦੀ ਵੀ ਸ਼ਲਾਘਾ ਵੀ ਕੀਤੀ !

ਦੂਜੇ ਪਾਸੇ ਵਾਈਟ ਹਾਊਸ ਵੱਲੋਂ ਸ਼ੁਕਰਵਾਰ ਨੂੰ ਇਹ ਬਿਆਨ ਜਾਰੀ ਕੀਤਾ ਗਿਆ ਸੀ, ਕਿ ਉਹ ਨਾਂ ਦੇ ਵਿਸ਼ੇਸ਼ ਦੂਤ ਈਰਾਨੀ ਵਿਦੇਸ਼ ਮੰਤਰੀ ਅਰਾਗਚੀ ਨਾਲ ਮੁਲਾਕਾਤ ਕਰਨਗੇ। ਅਮਰੀਕਾ ਵੱਲੋਂ ਜੇਰੇਡ ਕੁਸ਼ਨਰ ਅਤੇ ਸਟੀਵ ਵਿਟਕੋਫ ਵਰਗੇ ਸੀਨੀਅਰ ਆਗੂਆਂ ਦੇ ਇਸਲਾਮਾਬਾਦ ਪਹੁੰਚਣ ਦੀਆਂ ਚਰਚਾਵਾਂ ਸਨ, ਪਰ ਈਰਾਨ ਦੇ ਸਖਤ ਰੁਖ ਨੇ ਗੱਲਬਾਤ ਦੀਆਂ ਸੰਭਾਵਨਾਵਾਂ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਖਿੱਤੇ ਵਿੱਚ ਜਾਰੀ ਇਸ ਜੰਗੀ ਮਾਹੌਲ ਦੌਰਾਨ ਪਾਕਿਸਤਾਨ ਨੂੰ ਇੱਕ ਅਹਿਮ ਵਿਚੋਲੇ ਵਜੋ ਦੇਖਿਆ ਜਾ ਰਿਹਾ ਹੈ, ਜੋ ਦੋਵਾਂ ਧਿਰਾਂ ਨੂੰ ਕਿਸੇ ਸਾਂਝੇ ਨਤੀਜੇ ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ !

#saddatvusa#DonaldTrump#WarUpdates

LEAVE A REPLY

Please enter your comment!
Please enter your name here