ਦੁਬਈ ਵਿੱਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਪੰਜਾਬ ਦੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਅਤੇ ਕਿਹਾ ਕਿ ਫ੍ਰੀ ‘ਚ ਰਹਿਣ ਲਈ ਕੀਤਾ ਜਾਵੇਗਾ ਪ੍ਰਬੰਧ !

0
8

ਇੱਕ ਵਾਰ ਫ਼ਿਰ ਪੰਜਾਬੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ, ਕਿ ਉਹ ਲੋਕਾਂ ਦੀ ਮਦਦ ਕਰਨ ਲਈ ਸਭ ਤੋਂ ਅੱਗੇ ਮੋਹਰੀ ਹੁੰਦੇ ਹਨ, ਅਤੇ ਹਮੇਸ਼ਾ ਰਹਿਣਗੇ ! ਇਜ਼ਰਾਈਲ ਅਤੇ ਈਰਾਨ ਵਿੱਚ ਚੱਲ ਰਹੇ ਯੁੱਧ ਦੇ ਕਾਰਨ ਦੁਬਈ ਵਿੱਚ ਕਈ ਲੋਕ ਫਸੇ ਹੋਏ ਹਨ ! ਅਜਿਹੇ ਲੋਕਾਂ ਲਈ ਇਕ ਵਾਰ ਫ਼ਿਰ ਪੰਜਾਬ ਦੇ ਬਾਲੀਵੁੱਡ ਐਕਟਰ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ! ਉਹਨਾਂ ਨੇ ਲੋਕਾਂ ਨੂੰ ਫ੍ਰੀ ਵਿੱਚ ਰਹਿਣ ਦੀ ਜਗ੍ਹਾ ਮੁਹਈਆ ਕਰਵਾਉਣ ਦੀ ਗੱਲ ਕਹੀ ਹੈ, ਭਾਵੇਂ ਉਹ ਲੋਕ ਭਾਰਤ ਦੇ ਰਹਿਣ ਵਾਲੇ ਹੋਣ ਜਾਂ ਕਿਸੇ ਹੋਰ ਦੇਸ਼ ਨਾਲ ਸੰਬੰਧਿਤ ਹੋਣ, ਉਹ ਸਾਰਿਆਂ ਦੀ ਮਦਦ ਕਰਨਗੇ ! ਇਸ ਲਈ ਉਹਨਾਂ ਉਹਨਾਂ ਲੋਕਾਂ ਨੂੰ ਸਿਰਫ ਮੈਸੇਜ ਕਰਨਾ ਹੋਵੇਗਾ ! ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾਈ ਹੈ, ਇਸ ਵਿੱਚ ਉਹਨਾਂ ਨੇ ਲਿਖਿਆ ਹੈ, ਕਿ ਯੁੱਧ ਕਰਕੇ ਕਈ ਯਾਤਰੀ ਦੁਬਈ ਵਿੱਚ ਫਸ ਗਏ ਹਨ, ਜੇਕਰ ਤੁਹਾਡਾ ਕੋਈ ਜਾਣਨ ਵਾਲਾ ਹੈ, ਅਤੇ ਉਹਨਾਂ ਕੋਲ ਰਹਿਣ ਦੀ ਜਗ੍ਹਾ ਨਹੀਂ ਹੈ, ਤਾਂ ਅਸੀਂ ਫ੍ਰੀ ਵਿੱਚ ਸੁਰੱਖਿਤ ਠਹਿਰਣ ਦੀ ਸਹੂਲਤ ਦੇ ਰਹੇ ਹਾਂ ! ਕੋਈ ਸ਼ਰਤ ਨਹੀਂ, ਕੋਈ ਰਾਸ਼ਟਰੀਅਤਾ ਦੀ ਪਾਬੰਦੀ ਨਹੀਂ। ਬਸ ਇਨਸਾਨੀਅਤ ਦੇ ਨਾਤੇ ਮਦਦ ਕੀਤੀ ਜਾ ਰਹੀ ਹੈ ! ਜੇਕਰ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਇੰਸਟਾਗ੍ਰਾਮ ‘ਤੇ @Dugastaproperties ਨੂੰ ਮੈਸੇਜ ਕਰੋ ! ਦੱਸ ਦਈਏ ਕਿ ਪੰਜਾਬ ਦੇ ਵੀ ਕਈ ਲੋਕ ਇਸ ਸਮੇਂ ਦੁਬਈ ਵਿੱਚ ਫਸੇ ਹੋਏ ਹਨ ! ਪੰਜਾਬ ਸਰਕਾਰ ਦਾ ਕਹਿਣਾ ਹੈ, ਕਿ ਉੱਥੇ ਕਿੰਨੇ ਲੋਕ ਫਸੇ ਹੋਏ ਹਨ, ਇਸ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਹੈ !

#punjabi#bollywoodactor#SonuSood#helppeople#indubai#saddatvusa#NewsUpdate

LEAVE A REPLY

Please enter your comment!
Please enter your name here