ਵਾਸ਼ਿੰਗਟਨ – ਇਰਾਨ ਉੱਤੇ ਅਮਰੀਕਾ ਦੇ ਹਮਲੇ ਦੀ ਵਧਦੀ ਸੰਭਾਵਨਾ ਦੇ ਵਿਚਕਾਰ ਅੱਜ ਅਮਰੀਕੀ ਵਿਦੇਸ਼ ਮੰਤਰਾਲੇ ਨੇ ਗੈਰ ਜ਼ਰੂਰੀ ਡਿਪਲੋਮੈਟਾਂ ਅਤੇ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਲਿਬਨਾਨ ਛੱਡਣ ਦਾ ਹੁਕਮ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਖੇਤਰੀ ਸੁਰੱਖਿਆ ਮਾਹੌਲ ਦੇ ਨਿਰੰਤਰ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਅਮਰੀਕੀ ਸਫ਼ਾਰਤਖ਼ਾਨੇ ‘ਚ ਅਧਿਕਾਰੀਆਂ ਦੀ ਤੈਨਾਤੀ ਘਟਾ ਰਿਹਾ ਹੈ, ਤਾਂ ਜੋ ਸਿਰਫ ਜਰੂਰੀ ਕਰਮਚਾਰੀ ਹੀ ਉਹਨਾਂ ਦੇ ਅਹੁਦੇ ਉੱਤੇ ਰਹਿ ਸਕਣ ! ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਗੱਲ ਕੀਤੀ, ਕਿਉਂਕਿ ਇਸ ਕਦਮ ਦਾ ਅਜੇ ਤੱਕ ਰਸਮੀ ਤੌਰ ਉੱਤੇ ਐਲਾਨ ਨਹੀਂ ਹੋਇਆ ਸੀ !ਇਰਾਨ ਨੇ ਪਿਛਲੇ ਹਫਤੇ ਰੂਸ ਨਾਲ ਸਲਾਨਾ ਫੌਜੀ ਅਭਿਆਸ ਕੀਤਾ ! ਅਮਰੀਕਾ ਅਤੇ ਇਰਾਨ ਦੋਹਾਂ ਨੇ ਇਹ ਸੰਕੇਤ ਦਿੱਤਾ ਸੀ, ਕਿ ਜੇ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਉੱਤੇ ਗੱਲਬਾਤ ਅਸਫਲ ਹੋ ਜਾਂਦੀ ਹੈ, ਤਾਂ ਉਹ ਜੰਗ ਲਈ ਤਿਆਰ ਬਰ ਤਿਆਰ ਹਨ ! ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ, ਇਰਾਨ ਨੂੰ ਸਮਝੌਤੇ ਉੱਤੇ ਪਹੁੰਚਣ ਲਈ 10 ਤੋਂ 15 ਦਿਨਾਂ ਦਾ ਸਮਾਂ ਬਹੁਤ ਹੈ, ਪਰ ਗੱਲਬਾਤ ਸਾਲਾਂ ਤੋਂ ਅਟਕੀ ਹੋਈ ਹੈ, ਅਤੇ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਦੀਆਂ ਵਿਆਪਕ ਮੰਗਾਂ ਉੱਤੇ ਚਰਚਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਉਹ ਆਪਣੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਘਟਾ ਦੇਵੇ, ਅਤੇ ਹਥਿਆਰਬੰਦ ਸਮੂਹਾਂ ਨਾਲ ਸੰਬਧ ਤੋੜ ਦੇਵੇ !
ਵਿਭਾਗ ਦੇ ਹੋਰ ਅਧਿਕਾਰੀ ਨੇ ਉਹਨਾਂ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਬੋਲਦੇ ਹੋਏ ਕਿਹਾ ਹੈ, ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਹਫਤੇ ਅੰਤ ਵਿੱਚ ਆਪਣੀ ਇਜ਼ਰਾਈਲ ਦੀ ਯਾਤਰਾ ਵਿੱਚ ਦੇਰੀ ਕਰ ਸਕਦੇ ਹਨ।

