ਜੇਕਰ ਸਬਸਿਡੀ ਬੰਦ ਕੀਤੀ ਗਈ ਤਾਂ ਦੱਖਣੀ ਅਫਰੀਕਾ ਵਾਪਿਸ ਪਰਤਣਾ ਪਵੇਗਾ Elon Musk ਨੂੰ !

0
12

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ Tesla ਦੇ CEO Elon Musk ਨੂੰ ਚਿਤਾਵਨੀ ਦਿੰਦਿਆ ਕਿਹਾ ਹੈ ਕਿ ਜੇ ਉਹਨ੍ਹਾਂ ਦੀ ਕੰਪਨੀ ਦੀ ਸਬਸਿਡੀ ਬੰਦ ਕਰ ਦਿੱਤੀ ਗਈ ਤਾਂ ਉਹਨਾਂ ਨੂੰ ਆਪਣਾ ਕਾਰੋਬਾਰ ਛੱਡ ਕੇ ਦੱਖਣੀ ਅਫਰੀਕਾ ਵਾਪਿਸ ਪਰਤਣਾ ਪਵੇਗਾ ! ਟਰੰਪ ਨੇ ਕਿਹਾ ਹੈ ਕਿ ਸਬਸਿਡੀ ਬੰਦ ਹੋਣ ਨਾਲ ਟੈਸਲਾ ਨਾ ਤਾਂ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਕਰ ਸਕੇਗੀ ਅਤੇ ਨਾ ਹੀ ਸਪੇਸਐਕਸ ਦੇ ਰੈਕਟ ਸੈਟਲਾਈਟ ਲਾਂਚ ਕਰ ਸਕਣਗੇ ! ਉਹਨਾਂ ਕਿਹਾ ਕਿ ਮਸਕ ਨੂੰ ਸਰਕਾਰੀ ਸਬਸਿਡੀ ਵਜੋਂ ਕਾਫੀ ਸਾਰਾ ਪੈਸਾ ਮਿਲਿਆ ਹੈ ਅਤੇ ਹੁਣ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ! ਟਰੰਪ ਨੇ ਕਿਹਾ ਹੈ ਕਿ ਉਹ ਸ਼ੁਰੂ ਤੋਂ ਹੀ ਇਲੈਕਟਿਕ ਵਾਹਨਾਂ ਲਈ ਲਾਈਆਂ ਜਾਂਦੀਆਂ ਸ਼ਰਤਾਂ ਦੇ ਖਿਲਾਫ ਹਨ ਭਾਵੇਂ ਇਲੈਕਟਿਕ ਗੱਡੀਆਂ ਚੰਗੀਆਂ ਹਨ ਪਰ ਇਹਨਾਂ ਗੱਡੀਆਂ ਨੂੰ ਖਰੀਦਣ ਲਈ ਹਰ ਇੱਕ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ।

#saddatvusa#elonmusk#TeslaCEO#DonaldTrump#ElectricVehicle#CANCEL#Subcidy#america

LEAVE A REPLY

Please enter your comment!
Please enter your name here