NVIDIA CEO ਦੀ ਵਾਪਸੀ ਲਈ ਟਰੰਪ ਦੀ ਦਖ਼ਲਅੰਦਾਜ਼ੀ ’ਤੇ ਆਪਣੀ ਹੀ ਪਾਰਟੀ ਵਿੱਚ ਵਿਰੋਧ, ਰਾਸ਼ਟਰੀ ਸੁਰੱਖਿਆ ਨਾਲ ਸਮਝੌਤੇ ਦੇ ਉੱਠੇ ਸਵਾਲ !

0
10

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ NVIDIA ਦੇ CEO ਜੇਨਸਨ ਹੁਆਂਗ ਨੂੰ ਮੁੜ ਅਹੁਦੇ ’ਤੇ ਬਹਾਲ ਕਰਵਾਉਣ ਲਈ ਕੰਪਨੀ ਦੇ ਬੋਰਡ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਨ ਦਾ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ ਹੈ। ਟਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਕਈ ਆਗੂਆਂ ਨੇ ਵੀ ਇਸ ਕਦਮ ’ਤੇ ਸਵਾਲ ਖੜ੍ਹੇ ਕੀਤੇ ਹਨ।

ਟਰੰਪ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ NVIDIA ਦੇ ਬੋਰਡ ਨੂੰ ਹੁਆਂਗ ਦੀ ਵਾਪਸੀ ਲਈ ਮਨਾਇਆ ਸੀ। ਹੁਆਂਗ ਦੇ ਅਸਤੀਫ਼ੇ ਪਿੱਛੇ ਵਿਆਹ ਤੋਂ ਬਾਹਰ ਸਬੰਧਾਂ ਅਤੇ ਚੀਨ ਦੀ ਕਥਿਤ ਜਾਸੂਸ ਨਾਲ ਸਬੰਧਾਂ ਦੇ ਦੋਸ਼ ਸਾਹਮਣੇ ਆਏ ਸਨ। ਅਮਰੀਕੀ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਇਸ ਮਾਮਲੇ ਰਾਹੀਂ ਚੀਨ ਨੂੰ NVIDIA ਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਚਿੱਪਾਂ ਤੱਕ ਪਹੁੰਚ ਮਿਲ ਸਕਦੀ ਹੈ। ਹਾਲਾਂਕਿ, ਚੀਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।

ਰਿਪਬਲਿਕਨ ਸੈਨੇਟਰ ਟੌਮ ਕਾਟਨ ਅਤੇ ਜੌਨ ਥਿਊਨ ਨੇ ਇਸ ਮਾਮਲੇ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਜਾਂਚ ਅਤੇ ਚਿੱਪ ਨਿਰਯਾਤ ’ਤੇ ਸਖ਼ਤ ਪਾਬੰਦੀਆਂ ਦੀ ਮੰਗ ਕੀਤੀ ਹੈ।

ਟਰੰਪ ਦੇ ਸਾਬਕਾ ਸਹਿਯੋਗੀਆਂ ਨੇ ਵੀ ਉਨ੍ਹਾਂ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਰਿਪਬਲਿਕਨ ਪਾਰਟੀ ਦੇ ਮੁਕਤ ਬਾਜ਼ਾਰ ਅਤੇ ਰਾਸ਼ਟਰੀ ਸੁਰੱਖਿਆ ਵਰਗੇ ਸਿਧਾਂਤਾਂ ਨੂੰ ਝਟਕਾ ਲੱਗਿਆ ਹੈ।

ਹੁਣ ਜੇਨਸਨ ਹੁਆਂਗ ਨੂੰ ਅਮਰੀਕੀ ਕਾਂਗਰਸ ਦੀਆਂ ਕਮੇਟੀਆਂ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਕੁਝ ਸਾਬਕਾ ਰਿਪਬਲਿਕਨ ਆਗੂਆਂ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਸੁਣਵਾਈ ਦੌਰਾਨ ਗੰਭੀਰ ਖੁਲਾਸੇ ਹੋਣ ’ਤੇ ਟਰੰਪ ਨੂੰ ਸਿਆਸੀ ਨੁਕਸਾਨ ਹੋ ਸਕਦਾ ਹੈ ਅਤੇ ਮਹਾਦੋਸ਼ ਦੀ ਚਰਚਾ ਵੀ ਛਿੜ ਸਕਦੀ ਹੈ।

#saddatvusa#DonaldTrump#NvidiaCEO#NewsUpdate

LEAVE A REPLY

Please enter your comment!
Please enter your name here