ਅਮਰੀਕਾ ’ਚ ਥੈਂਕਸਗਿਵਿੰਗ ’ਤੇ ਖਰਾਬ ਮੌਸਮ ਦਾ ਕਹਿਰ, 6 ਹਜ਼ਾਰ ਤੋਂ ਵੱਧ ਉਡਾਣਾਂ ਲੇਟ, 150 ਰੱਦ !

0
2

ਅਮਰੀਕਾ ਵਿੱਚ ਥੈਂਕਸਗਿਵਿੰਗ ਦੇ ਤਿਉਹਾਰ ਮਨਾਇਆ ਜਾ ਰਿਹਾ ਹੈ, ਪਰ ਕਈ ਸੂਬਿਆਂ ਵਿੱਚ ਖਰਾਬ ਮੌਸਮ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤੇਜ਼ੀ ਨਾਲ ਅੱਗੇ ਵਧ ਰਹੇ ਤੱਟੀ ਤੂਫ਼ਾਨ ਕਾਰਨ ਬੁੱਧਵਾਰ ਨੂੰ 6,000 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ, ਜਦਕਿ ਕਰੀਬ 150 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਕਾਰਨ ਲੱਖਾਂ ਅਮਰੀਕੀ ਲੋਕਾਂ ਦੀਆਂ ਛੁੱਟੀਆਂ ਅਤੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ।

100 ਸਾਲਾਂ ਵਿੱਚ ਪਹਿਲੀ ਵਾਰ ਮੁਲਤਵੀ ਹੋਈ ਮੈਸੀਜ਼ ਥੈਂਕਸਗਿਵਿੰਗ ਪਰੇਡ

ਖਰਾਬ ਮੌਸਮ ਦਾ ਸਭ ਤੋਂ ਵੱਡਾ ਅਸਰ ਨਿਊਯਾਰਕ ਦੀ ਮਸ਼ਹੂਰ ਮੈਸੀਜ਼ ਥੈਂਕਸਗਿਵਿੰਗ ਡੇ ਪਰੇਡ ’ਤੇ ਪਿਆ ਹੈ। ਆਪਣੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਪਰੇਡ ਨੂੰ ਮੁਲਤਵੀ ਕਰਨਾ ਪਿਆ ਹੈ। ਇਹ ਪਰੇਡ ਹਰ ਸਾਲ ਥੈਂਕਸਗਿਵਿੰਗ ਮੌਕੇ ਕਰਵਾਈ ਜਾਂਦੀ ਹੈ, ਜਿਸ ਵਿੱਚ ਵਿਸ਼ਾਲ ਗੁਬਾਰੇ, ਸ਼ਾਨਦਾਰ ਝਾਕੀਆਂ, ਮਾਰਚਿੰਗ ਬੈਂਡ ਅਤੇ ਲਾਈਵ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਹੁੰਦੀਆਂ ਹਨ।

ਇਸ ਵਾਰ ਪਰੇਡ ਦਾ 100ਵਾਂ ਸਾਲਾਨਾ ਐਡੀਸ਼ਨ ਵੀਰਵਾਰ ਨੂੰ ਹੋਣਾ ਸੀ, ਪਰ ਤੂਫ਼ਾਨੀ ਮੌਸਮ ਕਾਰਨ ਹੁਣ ਇਸ ਨੂੰ 28 ਨਵੰਬਰ, ਸ਼ਨੀਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਸੜਕਾਂ ’ਤੇ ਵੀ ਆਵਾਜਾਈ ਪ੍ਰਭਾਵਿਤ

ਅਮਰੀਕਾ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਖਰਾਬ ਮੌਸਮ ਅਤੇ ਭਾਰੀ ਟ੍ਰੈਫਿਕ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਥੈਂਕਸਗਿਵਿੰਗ ਮੌਕੇ ਆਪਣੇ ਪਰਿਵਾਰਾਂ ਕੋਲ ਜਾਣ ਵਾਲੇ ਲੱਖਾਂ ਲੋਕਾਂ ਨੂੰ ਹਵਾਈ ਅਤੇ ਸੜਕੀ ਸਫ਼ਰ ਦੌਰਾਨ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

#saddatvusa#america#Thanksgiving#WeatherNews#usa

LEAVE A REPLY

Please enter your comment!
Please enter your name here