ਵਾਸ਼ਿੰਗਟਨ – ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘੱਟ ਨਹੀਂ ਹੋ ਰਿਹਾ ਹੈ ਅਤੇ ਸ਼ਾਂਤੀ ਵਾਰਤਾ ਤੋਂ ਵੱਖ ਦੋਵੇਂ ਦੇਸ਼ ਇੱਕ ਦੂਜੇ ਨੂੰ ਹਮਲੇ ਦੀ ਧਮਕੀ ਦੇ ਰਹੇ ਹਨ ਅਤੇ ਜਵਾਬੀ ਕਾਰਵਾਈ ਵੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਨਾਂ ਦਿਨੀ ਤੁਰਕੀ ਦੇ ਦੌਰੇ ‘ਤੇ ਹਨ ! ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਟਰੰਪ ਨਾਟੋ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਗਏ ਹਨ। ਇਸ ਦੇ ਨਾਲ ਹੀ ਉਹਨਾਂ ਦਾ ਇਹ ਦੌਰਾ ਅਮਰੀਕਾ ਤੁਰਕੀ ਸੰਬੰਧਾਂ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਕੇਂਦਰਿਤ ਹੈ। ਡੋਨਾਲਡ ਟਰੰਪ ਨੇ ਇਰਾਨ ਈਰਾਨ ਨੂੰ ਲੈ ‘ਕੇ ਤੁਰਕੀ ਵਿੱਚ ਵੱਡਾ ਬਿਆਨ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਦੇ ਸਾਹਮਣੇ ਕਿਹਾ ਹੈ, ਕਿ ਈਰਾਨ ਦੀ ਕਿਲਰ ਲਿਸਟ ਵਿੱਚ ਮੈਂ ਨੰਬਰ ਇੱਕ ‘ਤੇ ਹਾਂ, ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ ਹਾਂ ! ਕਿਉਂਕਿ ਸਾਡਾ ਦੇਸ਼ ਬਹੁਤ ਅੱਗੇ ਵੱਧ ਰਿਹਾ ਹੈ। ਮੈਨੂੰ ਤਾਂ ਟਿਕਟੋਕ ‘ਤੇ ਨੰਬਰ 1 ਹੋਣਾ ਜਿਆਦਾ ਪਸੰਦ ਹੈ, ਪਰ ਮੈਂ ਮਰਨ ਦੀ ਲਿਸਟ ਵਿੱਚ ਨੰਬਰ 1 ‘ਤੇ ਹਾਂ ! ਦੱਸ ਦਈਏ ਕਿ ਈਰਾਨੀ ਫੌਜ ਨੇ ਅਲੀ ਖਾਮਨੇਈ ਦੇ ਅੰਤਿਮ ਸੰਸਕਾਰ ਪ੍ਰੋਗਰਾਮ ਦੌਰਾਨ ਹੋਰਮੂਜ਼ ਵਿੱਚ ਤਿੰਨ ਜਹਾਜ਼ਾਂ ‘ਤੇ ਹਮਲਾ ਕੀਤਾ ਸੀ। ਇਸ ਈਰਾਨੀ ਹਮਲੇ ਦਾ ਮੁੱਖ ਨਿਸ਼ਾਨਾ ਕਤਰ ਅਤੇ ਸਾਊਦੀ ਅਰਬ ਦੇ ਤੇਲ ਟੈਂਕਰ ਬਣੇ ! ਈਰਾਨੀ ਹਮਲੇ ਦਾ ਬਦਲਾ ਅਮਰੀਕਾ ਨੇ ਆਪਣੇ ਹਮਲਾਵਰ ਅੰਦਾਜ਼ ਵਿੱਚ ਲੈ ਲਿਆ ! ਨਾਟੋ ਸਮਿਟ ਤੋਂ ਬਾਅਦ ਅੰਕਾਰਾ ਵਿੱਚ ਟਰੰਪ ਨੇ ਕਿਹਾ, ਕਿ ਉਹਨਾਂ ਨੇ ਕੁਝ ਜਹਾਜ਼ਾਂ ‘ਤੇ ਹਮਲਾ ਕੀਤਾ ਸੀ ਅਤੇ ਇਸ ਲਈ ਅਸੀਂ ਉਹਨਾਂ ‘ਤੇ ਇਸ ਤੋਂ ਵੀ ਜ਼ੋਰਦਾਰ ਹਮਲਾ ਕੀਤਾ। ਉਹਨਾਂ ਕਿਹਾ, ਕਿ ਇਸ ਨਾਲ ਤੇਲ ਸਮੇਤ ਹਾਲਾਤ ਹੋਰ ਵੀ ਸੁਰੱਖਿਤ ਹੋ ਜਾਣਗੇ ! ਟਰੰਪ ਨੇ ਆਪਣੀ ਪਿਛਲੀ ਗੱਲ ਦੁਹਰਾਉਂਦੇ ਹੋਏ ਇਹ ਵੀ ਦਾਅਵਾ ਕੀਤਾ, ਕਿ ਉਹ ਤਹਿਰਾਨ ਦੇ ਵੀ ਨਿਸ਼ਾਨੇ ‘ਤੇ ਹਨ।

