ਈਰਾਨ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ, ਕਿ ਜੇਕਰ ਹੋਰਮੂਜ਼ ਸਟ੍ਰੇਟ ਵਿੱਚ ਦਖਲ ਦਿੱਤਾ, ਤਾਂ ਕਰਾਰਾ ਜਵਾਬ ਦਿੱਤਾ ਜਾਵੇਗਾ। ਈਰਾਨੀ ਨਿਊਜ਼ IRNA ਮੁਤਾਬਿਕ IRGC ਨੇ ਕਿਹਾ, ਕਿ ਅਮਰੀਕਾ ਨੇ ਹਮਲਾ ਜਾਰੀ ਰੱਖਿਆ ਤਾਂ ਹੋਰਮੂਜ਼ ਸਟ੍ਰੇਟ ਸਧਾਰਨ ਨਹੀਂ ਹੋਵੇਗਾ, ਅਤੇ ਕਈ ਦੇਸ਼ਾਂ ਨੂੰ ਆਰਥਿਕ ਨੁਕਸਾਨ ਹੋਵੇਗਾ ! ਦੂਜੇ ਪਾਸੇ ਈਰਾਨ ਦੀ ਨਿਊਜ਼ ਏਜੰਸੀ ਨੇ ਦੱਸਿਆ, ਕਿ ਅਮਰੀਕਾ ਨੇ ਉੱਤਰੀ ਈਰਾਨ ਵਿੱਚ ਚੀਨ ਅਤੇ ਰੂਸ ਨਾਲ ਜੁੜੇ ਇਕ ਰਣਨੀਤਿਕ ਰੇਲਵੇ ਪੁੱਲ ‘ਤੇ ਕਰੂਜ਼ ਮਿਜ਼ਾਈਲ ਨਾਲ ਹਮਲਾ ਕੀਤਾ ! ਅਮਰੀਕਾ ਨੇ ਪਿਛਲੇ ਦੋ ਦਿਨਾਂ ਵਿੱਚ ਈਰਾਨ ਦੇ 170 ਤੋਂ ਵੱਧ ਫੌਜੀ ਟਿਕਾਣਿਆਂ ‘ਤੇ ਮਿਜ਼ਾਈਲ ਅਤੇ ਡ੍ਰੋਨ ਦਾਗੇ ਹਨ। ਅਮਰੀਕੀ ਸੈਂਟਰਲ ਕਮਾਨ ਮੁਤਾਬਿਕ ਹਮਲਿਆਂ ਵਿੱਚ ਏਅਰ ਡਿਫੈਂਸ ਸਿਸਟਮ ਡ੍ਰੋਨ ਅਤੇ ਮਿਜ਼ਾਈਲ ਭੰਡਾਰ ਫੌਜੀ ਸਪੀਡ ਬੋਟ ‘ਤੇ ਹੋਰਮੂਜ਼ ਸਟ੍ਰੇਟ ਕੋਲ ਤੱਟੀ ਇਲਾਕਿਆਂ ਵਿੱਚ ਮੌਜੂਦਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ !
ਦਸ ਦਈਏ ਕਿ ਅਮਰੀਕੀ ਫੌਜ ਨੇ ਬੀਤੀ ਦੇਰ ਰਾਤ ਈਰਾਨ ਦੇ 80 ਤੋਂ ਵੱਧ ਫੌਜੀ ਟਿਕਾਣਿਆਂ ‘ਤੇ ਏਅਰ ਸਟ੍ਰਾਈਕ ਕੀਤੀ ! ਅਮਰੀਕਾ ਨੇ ਦੱਸਿਆ, ਕਿ ਈਰਾਨ ਦੇ ਹੋਰਮੂਜ਼ ਸਟ੍ਰੇਟ ਵਿੱਚ ਜਹਾਜ਼ਾਂ ‘ਤੇ ਹਮਲੇ ਦੇ ਜਵਾਬ ਵਿੱਚ ਇਹ ਕੀਤਾ ਗਿਆ ! ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਾਟੋ ਸੰਮੇਲਨ ਦੌਰਾਨ ਕਿਹਾ, ਕਿ ਈਰਾਨ ਨਾਲ ਹੋਈ ਜੰਗਮੰਦੀ ਖਤਮ ਹੋ ਚੁੱਕੀ ਹੈ, ਅਤੇ ਹੁਣ ਉਹ ਈਰਾਨ ਨਾਲ ਕੋਈ ਵੀ ਡੀਲ ਨਹੀਂ ਕਰਨਾ ਚਾਹੁੰਦੇ ! ਦੂਜੇ ਪਾਸੇ ਈਰਾਨ ਨੇ ਦਾਅਵਾ ਕੀਤਾ ਕਿ ਉਸਨੇ ਬਹਿਰੀਨ ਅਤੇ ਕੁਵੈਤ ਵਿੱਚ 85 ਅਮਰੀਕੀ ਫੌਜੀ ਟਿਕਾਣਿਆਂ ਨੂੰ ਮਿਜ਼ਾਈਲ ਅਤੇ ਡ੍ਰੋਨ ਨਾਲ ਨਿਸ਼ਾਨਾ ਬਣਾਇਆ !

