ਬੀਜਿੰਗ – ਚੀਨ ਨੇ ਆਪਣੇ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਮੌਤ ਦੀ ਸਜ਼ਾ ਸੁਣਾ ਕੇ ਹਲਚਲ ਮਚਾ ਦਿੱਤੀ ਹੈ। ਇਹ ਕਾਰਵਾਈ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਹੁਕਮ ‘ਤੇ ਕੀਤੀ ਗਈ ਹੈ। ਦੋਵੇਂ ਰੱਖਿਆ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਦੋਸ਼ੀ ਪਾਏ ਗਏ ਸਨ। ਚੀਨ ਨੇ ਦੋ ਸਾਬਕਾ ਰੱਖਿਆ ਮੰਤਰੀਆਂ ਵੇਈ ਫੇਂਘੇ ਅਤੇ ਲੀ ਸ਼ਾਂਗਫੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਰਿਪੋਰਟਾਂ ਅਨੁਸਾਰ ਦੋਵੇਂ ਸਾਬਕਾ ਰੱਖਿਆ ਮੰਤਰੀਆਂ ਨੂੰ ਵੱਖਰੇ ਤੌਰ ‘ਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇੱਕ ਚੀਨੀ ਅਦਾਲਤ ਨੇ ਫੇੰਘੇ ਨੂੰ ਰਿਸ਼ਵਤਖੋਰੀ ਦਾ ਦੋਸ਼ੀ ਠਹਿਰਾਇਆ ਗਿਆ, ਜਦੋਂ ਕਿ ਸਾਬਕਾ ਰੱਖਿਆ ਮੰਤਰੀ ਸ਼ਾਂਗਫੂ ਨੂੰ ਰਿਸ਼ਵਤ ਲੈਣ ਅਤੇ ਦੇਣ ਦੋਵਾਂ ਦਾ ਦੋਸ਼ੀ ਪਾਇਆ ਗਿਆ ਸੀ ! ਇਸ ਮਾਮਲੇ ਵਿੱਚ ਹੁਣ ਦੋਵੇਂ ਸਾਬਕਾ ਮੰਤਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ !
ਲੀ ਸ਼ਾਂਗਫੂ ਨੇ ਫੇਂਘੇ ਤੋਂ ਬਾਅਦ ਰੱਖਿਆ ਮੰਤਰੀ ਦਾ ਅਹੂਦਾ ਸੰਭਾਲਿਆ, ਪਰ ਬਾਅਦ ਵਿੱਚ ਉਹਨਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸਾਇਆ ਗਿਆ, ਅਤੇ 2024 ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਸੀ ! ਦਿਲਚਸਪ ਗੱਲ ਇਹ ਹੈ ਕਿ ਚੀਨ ਦੁਆਰਾ ਮੌਤ ਦੀ ਸਜ਼ਾ ਸੁਣਾਏ ਗਏ ਦੋ ਸਾਬਕਾ ਰੱਖਿਆ ਮੰਤਰੀਆਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਧੀਨ ਸੇਵਾ ਨਿਭਾਈ ਹੈ ! ਉਹਨਾਂ ਨੇ ਸ਼ੀ ਦੀ ਪ੍ਰਧਾਨਗੀ ਵੇਲੇ ਕੇਂਦਰੀ ਫੌਜੀ ਕਮਿਸ਼ਨ ਦੇ ਮੈਂਬਰਾਂ ਵਜੋਂ ਵੀ ਸੇਵਾ ਨਿਭਾਈ ਹੈ। ਇਸ ਦੇ ਬਾਵਜੂਦ ਵੀ ਸ਼ੀ ਜਿਨਪਿੰਗ ਨੇ ਉਹਨਾਂ ‘ਤੇ ਕੋਈ ਰਹਿਮ ਨਹੀਂ ਕੀਤੀ ! ਇਹ ਭ੍ਰਿਸ਼ਟਾਚਾਰ ਦੇ ਵਿਰੁੱਧ ਸ਼ੀ ਜਿਨਪਿੰਗ ਦੇ ਸਖ਼ਤ ਰਵਈਏ ਨੂੰ ਵੀ ਦਰਸਾਉਂਦਾ ਹੈ।

