ਹੁਣ ਇੱਕ ਪੰਨੇ ਦੇ ਮੈਮੋਰੰਡਮ ਨਾਲ ਰੁਕੇਗੀ ਈਰਾਨ ਅਮਰੀਕਾ ਦੀ ਜੰਗ, ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼ !

0
3

ਵਾਸ਼ਿੰਗਟਨ – ਅਮਰੀਕਾ ਅਤੇ ਈਰਾਨ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਜਾਰੀ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਪਰ ਅਜੇ ਤੱਕ ਕੋਈ ਗੱਲਬਾਤ ਬਣਦੀ ਨਜ਼ਰ ਨਹੀਂ ਆ ਰਹੀ ਹੈ, ਪਰ ਹੁਣ ਇੱਕ ਅਜਿਹੀ ਖਬਰ ਆਈ ਹੈ, ਜੋ ਥੋੜੀ ਰਾਹਤ ਭਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਜਲਦੀ ਹੀ ਖਤਮ ਹੋ ਸਕਦੀ ਹੈ। ਸੂਤਰਾਂ ਦੇ ਅਨੁਸਾਰ ਅਮਰੀਕਾ ਅਤੇ ਈਰਾਨ ਜੰਗ ਖਤਮ ਕਰਨ ਨੂੰ ਲੈ ਕੇ ਇੱਕ ਪੰਨੇ ਦੇ ਸਮਝੌਤੇ ਦੇ ਬਹੁਤ ਕਰੀਬ ਪਹੁੰਚ ਰਹੇ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਈਰਾਨ ਅਤੇ ਅਮਰੀਕਾ ਹੁਣ ਹੌਲੀ ਹੌਲੀ ਇੱਕ ਸਮਝੌਤੇ ਵੱਲ ਵੱਧ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਜਾਰੀ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਨਵੀਂ ਪਹਿਲ ਸਾਹਮਣੇ ਆਈ ਹੈ। ਦੋਵੇਂ ਦੇਸ਼ 14 ਨੁਕਾਤੀ ਢਾਂਚੇ ‘ਤੇ ਕੰਮ ਕਰ ਰਹੇ ਹਨ, ਜਿਸ ਦੇ ਤਹਿਤ ਆਪਸੀ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ !

ਜੇਕਰ ਇਸ ‘ਤੇ ਸਹਿਮਤੀ ਬਣ ਜਾਂਦੀ ਹੈ, ਤਾਂ ਹੋਰਮੁਜ਼ ਜਲ-ਡਮਰੂ ਨੂੰ ਦੁਬਾਰਾ ਖੋਲ ਦਿੱਤਾ ਜਾਵੇਗਾ। ਈਰਾਨ ‘ਤੇ ਲੱਗੀਆਂ ਅਮਰੀਕਾ ਦੀਆਂ ਪਾਬੰਦੀਆਂ ਹੱਟ ਜਾਣਗੀਆਂ, ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਵੀ ਰੋਕ ਲਗਾਉਣ ਬਾਰੇ ਗੱਲਬਾਤ ਸ਼ੁਰੂ ਹੋ ਜਾਵੇਗੀ। ਅਮਰੀਕਾ ਨੂੰ ਉਮੀਦ ਹੈ, ਕਿ ਅਗਲੇ 48 ਘੰਟਿਆਂ ਵਿੱਚ ਈਰਾਨ ਵੱਲੋਂ ਜਵਾਬ ਆ ਜਾਵੇਗਾ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਤਹਿਰਾਨ ‘ਤੇ ਦਬਾਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਧਮਕੀ ਦਿੱਤੀ ਹੈ, ਕਿ ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਬੰਬਾਰੀ ਦੀ ਇੱਕ ਨਵੀਂ ਲਹਿਰ ਮੁੜ ਸ਼ੁਰੂ ਹੋ ਜਾਵੇਗੀ ! ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ਕਿ ਦੋ ਮਹੀਨਿਆਂ ਤੋਂ ਚੱਲ ਰਹੀ ਇਹ ਜੰਗ ਜਲਦੀ ਖਤਮ ਹੋ ਸਕਦੀ ਹੈ, ਅਤੇ ਟਕਰਾਅ ਕਾਰਨ ਤੇਲ ਅਤੇ ਕੁਦਰਤੀ ਗੈਸ ਦੀ ਜਿਹੜੀ ਸਪਲਾਈ ਰੁਕੀ ਹੋਈ ਸੀ, ਉਹ ਫਿਰ ਤੋਂ ਸ਼ੁਰੂ ਹੋ ਸਕਦੀ ਹੈ !

ਪਰ ਉਹਨਾਂ ਨੇ ਕਿਹਾ ਹੈ, ਕਿ ਇਹ ਇਸ ਗੱਲ ਦੇ ਉੱਪਰ ਨਿਰਭਰ ਕਰਦਾ ਹੈ, ਕਿ ਈਰਾਨ ਉਸ ਸਮਝੌਤੇ ਨੂੰ ਸਵੀਕਾਰ ਕਰਦਾ ਹੈ, ਜਾਂ ਨਹੀਂ ! ਜਿਸ ਬਾਰੇ ਰਾਸ਼ਟਰਪਤੀ ਨੇ ਵਿਸਥਾਰ ਵਿੱਚ ਅਜੇ ਕੁੱਝ ਵੀ ਨਹੀਂ ਦੱਸਿਆ ਹੈ। ਇਸ ਤੋਂ ਇਲਾਵਾ ਟਰੰਪ ਨੇ ਕਿਹਾ, ਕਿ ਅਸੀਂ ਇਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦੇਵਾਂਗੇ ! ਅਸੀਂ ਅਜਿਹੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਜੋ ਸਮਝੌਤਾ ਕਰਨਾ ਚਾਹੁੰਦੇ ਹਨ ! ਹੁਣ ਵੇਖਣਾ ਇਹ ਹੈ, ਕਿ ਉਹ ਅਜਿਹਾ ਸਮਝੌਤਾ ਕਰ ਪਾਉਂਦੇ ਹਨ, ਜੋ ਸਾਡੇ ਲਈ ਤਸੱਲੀ ਵਾਲਾ ਹੋਵੇ ! ਸਥਿਤੀ ਸਾਡੇ ਕੰਟਰੋਲ ਵਿੱਚ ਹੈ ! ਅਮਰੀਕੀ ਜਲ ਸੈਨਾ ਨੇ ਸ਼ਾਨਦਾਰ ਕੰਮ ਕੀਤਾ ਹੈ।

#america#iran#WarUpdates#saddatvusa#onepage#memorendum

LEAVE A REPLY

Please enter your comment!
Please enter your name here