ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਬਿਆਨ, ਕਿਹਾ ਕਿ ਈਰਾਨ ਨਾਲ ਜੰਗ ਬਸ ਹੁਣ ਖਤਮ ਹੋਣ ਦੇ ਨੇੜੇ ਹੀ ਹੈ ।

0
6

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡੀ ਗੱਲ ਕਹਿ ਦਿੱਤੀ ਹੈ, ਟਰੰਪ ਨੇ ਕਿਹਾ ਹੈ ਕਿ ਇਰਾਨ ਨਾਲ ਜੰਗ ਬਸ ਹੁਣ ਖਤਮ ਹੋਣ ਦੇ ਨੇੜੇ ਹੀ ਹੈ। ਇੰਨਾ ਹੀ ਨਹੀਂ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ, ਕਿ ਅਮਰੀਕਾ ਹੁਣ ਜੇਕਰ ਪਿੱਛੇ ਹਟਦਾ ਹੈ, ਤਾਂ ਈਰਾਨ ਨੂੰ ਮੁੜ ਖੜਾ ਹੋਣ ਵਿੱਚ ਘੱਟੋ ਘੱਟ 20 ਸਾਲ ਲੱਗ ਜਾਣਗੇ ! ਟਰੰਪ ਦੇ ਇਹ ਸ਼ਬਦ ਉਦੋਂ ਆਏ, ਜਦੋਂ ਯੂਐਸ ਸੈਂਟਰਲ ਕਮਾਂਡ ਨੇ ਕਿਹਾ, ਕਿ ਉਸ ਨੇ ਨਾਕਾਬੰਦੀ ਦੇ ਪਹਿਲੇ 24 ਘੰਟਿਆਂ ਵਿੱਚ ਈਰਾਨ ਦੀਆਂ ਬੰਦਰਗਾਹਾਂ ਅਤੇ ਤੱਟਵਰਤੀ ਖੇਤਰਾਂ ਵਿੱਚ ਆਉਣ ਜਾਣ ਵਾਲੀ ਸਾਰੀ ਆਵਾਜਾਈ ਨੂੰ ਸਫਲਤਾ ਪੂਰਵਕ ਰੋਕ ਦਿੱਤਾ ਹੈ। CENTCOM ਦੀ ਤਰਫੋਂ ਇਹ ਵੀ ਕਿਹਾ ਗਿਆ ਹੈ, ਕਿ ਅਮਰੀਕਾ ਸਟ੍ਰੇਟ ਆਫ ਹਾਰਮੁਜ਼ ਵਿੱਚ ਨੈਵੀਗੇਸ਼ਨ ਦੀ ਆਜ਼ਾਦੀ ਦਾ ਸਮਰਥਨ ਕਰ ਰਿਹਾ ਹੈ !

ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ, ਮੈਂ ਸਮਝਦਾ ਹਾਂ ਕਿ ਇਹ ਲਗਭਗ ਖਤਮ ਹੋ ਗਿਆ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਈਰਾਨ ਇਹ ਮਹਿਸੂਸ ਕਰੇ ਕਿ, ਉਸਨੇ ਜਿੱਤ ਹਾਸਿਲ ਕੀਤੀ ਹੈ। ਟਰੰਪ ਨੇ ਕਿਹਾ ਕਿ ਮੈਨੂੰ ਦਿਸ਼ਾ ਬਦਲਣੀ ਪਈ, ਕਿਉਂਕਿ ਜੇਕਰ ਮੈਂ ਨਾ ਹੁੰਦਾ ਤਾਂ, ਤੁਹਾਡੇ ਕੋਲ ਇੱਕ ਈਰਾਨ ਹੁੰਦਾ ਜਿਸ ਕੋਲ ਪਰਮਾਣੂ ਹਥਿਆਰ ਸੀ ! ਜੇਕਰ ਉਹਨਾਂ ਕੋਲ ਪਰਮਾਣੂ ਹਥਿਆਰ ਹੁੰਦੇ ਤਾਂ ਤੁਸੀਂ ਉਥੋਂ ਹਰ ਕਿਸੇ ਨੂੰ ਸਰ ਕਹਿ ਕੇ ਸੰਬੋਧਨ ਕਰਦੇ। ਇਸ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਇਸਲਾਮਾਬਾਦ ਵਿੱਚ ਲੰਬੀ ਗੱਲਬਾਤ ਹੋਈ ਸੀ, ਪਰ ਇਸ ਗੱਲਬਾਤ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਿਆ ! ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਿਕ ਟਰੰਪ ਨੇ ਕਿਹਾ ਕਿ ਅਗਲੇ ਦੋ ਦਿਨਾਂ ‘ਚ ਈਰਾਨ ਨਾਲ ਦੂਜੇ ਦੌਰ ਦੀ ਗੱਲਬਾਤ ਹੋ ਸਕਦੀ ਹੈ

ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ, ਕਿ ਉਪ-ਰਾਸ਼ਟਰਪਤੀ ਜੇ ਡੀ ਵੈਂਸ ਦੂਜੇ ਦੌਰ ਵਿੱਚ ਗੱਲਬਾਤ ਕਰਨ ਵਾਲੀ ਟੀਮ ਦੀ ਅਗਵਾਈ ਕਰਦੇ ਰਹਿਣਗੇ ਜਾਂ ਨਹੀਂ ! ਟੀਮ ਵਿੱਚ ਵਾਈਟ ਹਾਊਸ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਸ਼ਾਮਿਲ ਸਨ।

#saddatvusa#DonaldTrump#america#iran#WarUpdate

LEAVE A REPLY

Please enter your comment!
Please enter your name here