ਆਸਟਰੇਲੀਆ ‘ਚ ਪਹਿਲੀ ਵਾਰ ਇੱਕ ਔਰਤ ਬਣੀ ਫੌਜ ਮੁਖੀ, ਸੁਜ਼ੈਨ ਕੋਇਲ ਲੈਫਟੀਨੈਂਟ ਜਨਰਲ ਸਾਈਮਨ ਸਟੂਅਰਟ ਦੀ ਲੈਣਗੇ ਥਾਂ !

0
5

ਸਿਡਨੀ – ਆਸਟਰੇਲੀਆ ਨੇ ਆਪਣੀ ਫੌਜੀ ਲੀਡਰਸ਼ਿਪ ਵਿੱਚ ਇੱਕ ਵੱਡਾ ਅਤੇ ਇਤਿਹਾਸਿਕ ਬਦਲਾਅ ਕੀਤਾ ਹੈ, ਜਿਸ ਵਿੱਚ ਪਹਿਲੀ ਵਾਰ ਇੱਕ ਔਰਤ ਨੂੰ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਸੁਜ਼ੈਨ ਕੋਇਲ ਜੁਲਾਈ ਤੋਂ ਆਸਟਰੇਲੀਆਈ ਫੌਜ ਦੀ ਕਮਾਂਡ ਸੰਭਾਲਣਗੇ। ਉਹ ਦੇਸ਼ ਦੇ 125 ਸਾਲਾਂ ਦੇ ਫੌਜੀ ਇਤਿਹਾਸ ਵਿੱਚ ਇਸ ਅਹੂਦੇ ‘ਤੇ ਕਾਬਜ਼ ਹੋਣ ਵਾਲੀ

ਪਹਿਲੀ ਮਹਿਲਾ ਹੋਣਗੇ ! ਇੱਕ ਸਰਕਾਰੀ ਬਿਆਨ ਦੇ ਅਨੁਸਾਰ ਸੁਜ਼ੈਨ ਕੋਇਲ ਮੌਜੂਦਾ ਫੌਜ ਮੁਖੀ ਲੈਫਟੀਨੈਂਟ ਜਨਰਲ ਸਾਈਮਨ ਸਟੂਅਰਟ ਦੀ ਥਾਂ ਲੈਣਗੇ ! ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਨਿਯੁਕਤੀ ਨੂੰ ਇੱਕ ਇਤਿਹਾਸਿਕ ਪਲ ਦੱਸਿਆ, ਅਤੇ ਕਿਹਾ ਕਿ ਇਹ ਨਾ ਸਿਰਫ ਫੌਜ ਲਈ ਸਗੋਂ ਪੂਰੇ ਦੇਸ਼ ਲਈ ਇੱਕ ਮਾਣ ਵਾਲੀ ਗੱਲ ਹੈ ! ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਵੀ ਕੋਇਲ ਦੀ ਨਿਯੁਕਤੀ ਨੂੰ ਮਹਿਲਾ ਲੀਡਰਸ਼ਿਪ ਲਈ ਪ੍ਰੇਰਨਾ ਵਜੋਂ ਪ੍ਰਸ਼ੰਸਾ ਕੀਤੀ ! ਉਹਨਾਂ ਕਿਹਾ ਕਿ ਕੋਇਲ ਦੀਆਂ ਪ੍ਰਾਪਤੀਆਂ ਆਉਣ ਵਾਲੀਆਂ ਪੀੜੀਆਂ ਲਈ ਨਵਾਂ ਰਾਹ ਪੱਧਰਾ ਕਰਨਗੀਆਂ ! 55 ਸਾਲ ਦੀ ਸੁਜ਼ੈਨ ਕੋਇਲ 1987 ਵਿੱਚ ਫੌਜ ਵਿੱਚ ਸ਼ਾਮਿਲ ਹੋਈ ਸੀ, ਅਤੇ ਉਦੋਂ ਤੋਂ ਕਈ ਮਹੱਤਵਪੂਰਨ ਕਮਾਂਡ ਅਹੁਦਿਆਂ ‘ਤੇ ਰਹਿ ਚੁਕੇ ਹਨ। ਉਹ ਆਸਟਰੇਲੀਆਈ ਰੱਖਿਆ ਬਲ ADF ਦੀ ਕਿਸੇ ਵੀ ਸ਼ਾਖਾ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਹੋਣਗੇ !

#susancoyle#LieutenantGeneral#australia#army#lieutenangeneral#simonstuart#NewsUpdate

LEAVE A REPLY

Please enter your comment!
Please enter your name here