5 ਜੂਨ 1984 ਦਾ ਦਿਨ

0
2

5 ਜੂਨ ਨੂੰ ਦੋਵਾਂ ਪਾਸਿਆਂ ਵਿੱਚ ਬਹੁਤ ਲੜਾਈ ਹੋਈ ! ਅੰਦਰੋਂ ਮੁਕਾਬਲਾ ਕਰ ਰਹੇ ਸਿੰਘਾਂ ਨੇ ਭਾਰਤੀ ਫੋਜ ਦੀਆਂ ਗੋਡਣੀਆਂ ਲਵਾ ਦਿੱਤੀਆਂ, ਹਾਲਾਂਕਿ ਇਸ ਮੁਕਾਬਲੇ ‘ਚ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ ਸਨ ! ਤਕਰੀਬਨ ਰਾਤ 10 ਵਜੇ ਭਾਰਤੀ ਫੋਜ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਟੈਂਕ ਵਾੜ ਦਿੱਤੇ, ਗੁਰੂ ਘਰ ਦੀ ਮਰਿਆਦਾ ਦੀ ਰੱਜ ਕੇ ਉਲੰਘਣਾ ਕੀਤੀ ਗਈ ! ਦਰਬਾਰ ਸਾਹਿਬ ਦੇ ਅੰਦਰਲੇ ਹਿੱਸੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਇਸੇ ਦੌਰਾਨ ਸੱਚਖੰਡ ‘ਚ ਕੀਰਤਨ ਕਰ ਰਹੇ ਰਾਗੀ ਭਾਈ ਅਵਤਾਰ ਸਿੰਘ ਪਾਰੋਵਾਲ ਵੀ ਸ਼ਹੀਦ ਹੋ ਗਏ ਅਤੇ ਇੱਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਲੱਗੀ ! ਇਸ ਦਿਨ ਹਜ਼ਾਰਾਂ ਸਿੰਘ ਸ਼ਹੀਦ ਹੋਏ ਅਤੇ ਕੰਪਲੈਕਸ ਅੰਦਰ ਫੋਜ ਵਲੋਂ ਬਹੁਤ ਤਬਾਹੀ ਕੀਤੀ ਗਈ ਸੀ !

#June1984#OperationBlueStar#neverforget1984#saddatvusa

LEAVE A REPLY

Please enter your comment!
Please enter your name here