ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਰੋਕਣ ਲਈ ਈਰਾਨ ਦਾ ਠੁਕਰਾਇਆ ਪ੍ਰਸਤਾਵ !

0
2

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਵੇਂ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਟਰੁੱਥ-ਸੋਸ਼ਲ ‘ਤੇ ਲਿਖਿਆ, ਕਿ ਮੈਂ ਈਰਾਨੀ ਪ੍ਰਤੀਨਿਧੀਆ ਦਾ ਜਵਾਬ ਪੜ੍ਹਿਆ, ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ, ਅਤੇ ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ ! ਪਹਿਲਾ ਟਰੰਪ ਨੇ ਈਰਾਨ ‘ਤੇ ਖੇਡ ਖੇਡਣ ਦਾ ਦੋਸ਼ ਲਗਾਇਆ ਸੀ ! ਈਰਾਨੀ ਮੀਡੀਆ ਅਨੁਸਾਰ ਤਹਿਰਾਨ ਨੇ ਐਤਵਾਰ ਨੂੰ ਪਾਕਿਸਤਾਨ ਰਾਹੀ ਅਮਰੀਕਾ ਨੂੰ ਆਪਣਾ ਨਵਾਂ ਪ੍ਰਸਤਾਵ ਭੇਜਿਆ ਸੀ ! ਰਿਪੋਰਟ ਦੇ ਅਨੁਸਾਰ ਪ੍ਰਸਤਾਵ ਵਿੱਚ ਯੁੱਧ ਖਤਮ ਕਰਨ, ਫਾਰਸ ਦੀ ਖਾੜੀ ਅਤੇ ਹੋਰਮੁਜ਼ ਜਲਡਮਰੂ ਵਿੱਚ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ, ਪਾਬੰਦੀਆਂ ਹਟਾਉਣ ਅਤੇ ਆਪਣੇ ਪਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਕਰਨ ਦੀ ਮੰਗ ਕੀਤੀ ਗਈ ਸੀ !

ਇਸ ਹਫਤੇ ਅਮਰੀਕਾ ਨੇ ਈਰਾਨ ਨੂੰ 14 ਨੁਕਾਤੀ ਪ੍ਰਸਤਾਵ ਭੇਜਿਆ ! ਪ੍ਰਸਤਾਵ ਦੇ ਤਹਿਤ ਈਰਾਨ ਨੂੰ ਘੱਟੋ ਘੱਟ 12 ਸਾਲਾਂ ਲਈ ਯੂਰੇਨੀਅਮ ਸੰਸ਼ੋਧਨ ਨੂੰ ਰੋਕਣਾ ਪਵੇਗਾ, ਅਤੇ ਲਗਭਗ 440 ਕਿਲੋਗ੍ਰਾਮ 60% ਯੂਰੇਨੀਅਮ ਅਮਰੀਕਾ ਨੂੰ ਸੌਂਪਣਾ ਪਵੇਗਾ। ਬਦਲੇ ਵਿੱਚ ਅਮਰੀਕਾ ਪਾਬੰਦੀਆਂ ਨੂੰ ਘੱਟ ਕਰੇਗਾ ਅਰਬਾਂ ਡਾਲਰ ਦੀ ਈਰਾਨੀ ਜਾਇਦਾਦ ਨੂੰ ਜਾਰੀ ਕਰੇਗਾ, ਅਤੇ ਈਰਾਨੀ ਬੰਦਰਗਾਹਾਂ ਤੇ ਜਲ ਸੈਨਾ ਦੀ ਨਾਕਾਬੰਦੀ ਹਟਾਵੇਗਾ !

ਪ੍ਰਾਪਤ ਜਾਣਕਾਰੀ ਅਨੁਸਾਰ ਈਰਾਨ ਆਪਣੇ ਪਰਮਾਣੂ ਅਤੇ ਜਿਆਦਾ ਸੰਸ਼ੋਧਿਤ ਯੂਰੇਨੀਅਮ ‘ਤੇ ਪੂਰੀ ਤਰ੍ਹਾਂ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਜਵਾਬ ਸਾਕਾਰਤਮਕ ਅਤੇ ਵਿਹਾਰਕ ਰਿਹਾ ਹੈ, ਅਤੇ ਇਹ ਫੈਸਲਾ ਹੁਣ ਅਮਰੀਕਾ ‘ਤੇ ਨਿਰਭਰ ਕਰਦਾ ਹੈ !

#DonaldTrump#america#iran#WarNews#saddatvusa

LEAVE A REPLY

Please enter your comment!
Please enter your name here