ਬਰਤਾਨੀਆ ਲਈ ਅਣਗਿਣਤ ਸਿੱਖ ਸੈਨਿਕਾਂ ਨੇ ਜਾਨਾਂ ਦਿੱਤੀਆਂ, ਬਰਤਾਨੀਆ ਦੀ ਸੰਸਦ ਵਿੱਚ ਕਿਰਪਾਨ ਦੇ ਹੱਕ ‘ਚ ਤਮਨਜੀਤ ਸਿੰਘ ਢੇਸੀ ਦੀ ਆਵਾਜ਼ ਬੁਲੰਦ !

0
4

ਬਰਤਾਨੀਆ ਵਿੱਚ ਸਿੱਖ ਨੌਜਵਾਨ ਵਿਕਰਮ ਡਿਗਵਾ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਮਗਰੋਂ ਉੱਥੋਂ ਦੀ ਸੰਸਦ ਵਿੱਚ ਕਿਰਪਾਨ ਨੂੰ ਲੈ ਕੇ ਸ਼ੁਰੂ ਹੋਈ ਬਹਿਸ ‘ਚ ਕੁਝ ਸੱਜੇ ਪੱਖੀ ਜਥੇਬੰਦੀਆਂ ਵੱਲੋਂ ਕਿਰਪਾਨ ਤੇ ਪਾਬੰਦੀ ਲਗਾਉਣ ਦੀ ਮੰਗ ਦਰਮਿਆਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਅਤੇ ਸਿੱਖ ਮੈਂਬਰਾਂ ਨੇ ਕਿਹਾ, ਕਿ ਕਿਸੇ ਇੱਕ ਵਿਅਕਤੀ ਦੇ ਗੁਨਾਹ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ ! ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਗੁਰਿੰਦਰ ਸਿੰਘ ਜੋਸਨ ਨੇ ਕਿਹਾ, ਕਿ ਇਸ ਹਮਲੇ ਵਿੱਚ ਕਿਰਪਾਨ ਦੀ ਵਰਤੋਂ ਨਹੀਂ ਹੋਈ, ਪਰ ਫਿਰ ਵੀ ਵਿਰੋਧੀ ਇਸ ਮੁੱਦੇ ‘ਤੇ ਸਿਆਸਤ ਖੇਡ ਰਹੇ ਹਨ। ਜ਼ਿਕਰ ਯੋਗ ਹੈ, ਕਿ ਅਦਾਲਤ ਨੇ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਸੀ, ਕਿ ਉਸਨੇ ਸਿੱਖ ਧਰਮ ਦੇ ਸਿਧਾਂਤਾਂ ਦਾ ਅਪਮਾਨ ਕੀਤਾ ਹੈ !
#tamanjitsinghdhesi #MP #uknews #saddatvusa #NewsUpdate

LEAVE A REPLY

Please enter your comment!
Please enter your name here