ਦੁਬਈ ਵਿੱਚ ਰਹਿਣ ਵਾਲੇ 16 ਸਾਲਾ ਲਕਸ਼ਮਣਨ ਮੇਯੱਪਨ ਨੇ ਸਿਰਫ਼ 16 ਸਾਲ ਅਤੇ 141 ਦਿਨਾਂ ਦੀ ਉਮਰ ਵਿੱਚ ਦੁਨੀਆ ਦਾ ਸਭ ਤੋਂ ਨੌਜਵਾਨ ਪੁਰਸ਼ ਚਾਰਟਰਡ ਅਕਾਊਂਟੈਂਟ (CA) ਬਣ ਕੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਕੋਵਿਡ ਲਾਕਡਾਊਨ ਦੌਰਾਨ ਅਕਾਊਂਟਿੰਗ ਵਿੱਚ ਦਿਲਚਸਪੀ ਜਾਗਣ ਤੋਂ ਬਾਅਦ ਉਸ ਨੇ 15 ਸਾਲ ਦੀ ਉਮਰ ਵਿੱਚ ACCA ਸ਼ੁਰੂ ਕੀਤੀ ਅਤੇ ਇੱਕ ਸਾਲ ਵਿੱਚ ਪੂਰੀ ਕਰ ਲਈ। ਇਸ ਤੋਂ ਬਾਅਦ ਉਸ ਨੇ CFA ਵੀ ਹਾਸਲ ਕੀਤਾ ਅਤੇ ਹੁਣ MSc in Finance ਦੀ ਪੜ੍ਹਾਈ ਕਰ ਰਿਹਾ ਹੈ। ਲਕਸ਼ਮਣਨ ਇਸ ਵੇਲੇ ਦੁਬਈ ਦੀ Century Financial ਕੰਪਨੀ ਵਿੱਚ ਸੀਨੀਅਰ ਰਿਸਰਚ ਐਨਾਲਿਸਟ ਵਜੋਂ ਕੰਮ ਕਰ ਰਿਹਾ ਹੈ।
#saddatvusa#meiyappanlakshmanan#youngest#ca#dubai#geniusworldrecord

