ਜੇ ਮੇਰਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤਾਂ…… ਡੋਨਾਲਡ ਟਰੰਪ ਦੀ ਈਰਾਨ ਨੂੰ ਸਿੱਧੀ ਚੇਤਾਵਨੀ !

0
5

ਵਾਸ਼ਿੰਗਟਨ – ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਟੁੱਟ ਗਈ ਹੈ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਲਗਾਤਾਰ ਵੱਧ ਰਿਹਾ ਹੈ ! ਅਮਰੀਕਾ ਨੇ ਹੋਰਮੂਜ਼ ਵਿੱਚ ਵਪਾਰਕ ਜਹਾਜ਼ਾਂ ‘ਤੇ ਈਰਾਨ ਦੇ ਹਮਲਿਆਂ ਦੇ ਜਵਾਬ ਵਿੱਚ ਹਮਲੇ ਕੀਤੇ ਅਤੇ ਹੁਣ ਅਮਰੀਕਾ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ, ਕਿ ਹੋਰਮੂਜ਼ ਵਿੱਚ ਜਹਾਜ਼ਾਂ ‘ਤੇ ਹੋਰ ਹਮਲੇ ਨੁਕਸਾਨ ਦੇਹ ਹੋਣਗੇ !

ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ ‘ਤੇ ਅੰਤਰਿਮ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ! ਉਹਨਾਂ ਨੇ ਟਵਿੱਟਰ ‘ਤੇ ਲਿਖਿਆ ਹੈ, ਕਿ ਈਰਾਨ ਨੇ ਹੁਣ ਤੱਕ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ, ਜਦੋਂ ਕਿ ਅਮਰੀਕਾ ਨੇ ਸਮਝੌਤੇ ਦੀ ਉਲੰਘਣਾ ਕੀਤੀ ਹੈ ! ਅਰਾਘਚੀ ਨੇ ਕਿਹਾ ਕਿ ਅਮਰੀਕਾ ਨੇ ਉਲੰਘਣਾਵਾਂ ਅਤੇ ਗਲਤੀਆਂ ਨੂੰ ਦੁਹਰਾਇਆ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਧਮਕੀ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ‘ਤੇ ਪੋਸਟ ਵਿੱਚ ਟਰੰਪ ਨੇ ਕਿਹਾ ਜੇਕਰ ਈਰਾਨੀ ਸਰਕਾਰ ਸੰਯੁਕਤ ਰਾਜ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ‘ਤੇ ਭਾਵ ਮੇਰੇ ‘ਤੇ ਹਮਲਾ ਕਰਨ ਜਾਂ ਕਤਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਹਜ਼ਾਰ ਮਿਜ਼ਈਲਾਂ ਦਾਗੀਆਂ ਜਾਣਗੀਆਂ ਅਤੇ ਤੁਰੰਤ ਬਾਅਦ ਹਜ਼ਾਰਾਂ ਹੋਰ ਮਿਜ਼ਾਇਲਾ ਦਾਗੀਆਂ ਜਾਣਗੀਆਂ ! ਇਸ ਦੇ ਲਈ ਹੁਕਮ ਦਿੱਤੇ ਜਾ ਚੁੱਕੇ ਹਨ ! ਅਮਰੀਕੀ ਸੈਨਾ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹੈ, ਕਿ ਉਹ ਇੱਕ ਸਾਲ ਤੱਕ ਈਰਾਨ ‘ਤੇ ਹਮਲੇ ਜਾਰੀ ਰੱਖੇ, ਅਤੇ ਈਰਾਨ ਦੇ ਹਰ ਇਲਾਕੇ ਨੂੰ ਪੂਰੀ ਤਰ੍ਹਾਂ ਤਬਾਹ ‘ਤੇ ਬਰਬਾਦ ਕਰ ਦੇਵੇ। ਅਮਰੀਕਾ ਨੇ ਈਰਾਨ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ, ਕਿ ਈਰਾਨ ਹੋਰਮੂਜ਼ ਜਲਡਮਰੂ ਨੂੰ ਵਪਾਰਕ ਸ਼ਿਪਿੰਗ ਲਈ ਖੋਲੇ ਅਤੇ ਜਹਾਜ਼ਾਂ ‘ਤੇ ਤੁਰੰਤ ਹਮਲੇ ਬੰਦ ਕਰੇ ! ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਨਤੀਜੇ ਹੋਰ ਵੀ ਭਿਆਨਕ ਹੋਣਗੇ। ਇਹ ਚੇਤਾਵਨੀ ਅਜਿਹੇ ਸਮੇਂ ਵਿੱਚ ਆਈ ਜਦੋਂ ਅਮਰੀਕਾ ਅਤੇ ਈਰਾਨ ਦੋਵੇਂ ਇੱਕ ਦੂਜੇ ‘ਤੇ ਹਵਾਈ ਹਮਲੇ ਕਰ ਰਹੇ ਹਨ ! ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਾਸ਼ਿੰਗਟਨ ਚਾਹੁੰਦਾ ਹੈ, ਕਿ ਈਰਾਨ ਇੱਕ ਜਨਤਕ ਬਿਆਨ ਜਾਰੀ ਕਰੇ, ਜਿਸ ਵਿੱਚ ਕਿਹਾ ਗਿਆ ਹੋਵੇ ਕਿ ਹੋਰਮੂਜ਼ ਜਲਡਮਰੂ ਸਾਰੀਆਂ ਸ਼ਿਪਿੰਗਾਂ ਲਈ ਖੁੱਲਾ ਹੈ ਅਤੇ ਜਹਾਜ਼ਾਂ ‘ਤੇ ਹੋਰ ਹਮਲੇ ਨਹੀਂ ਹੋਣਗੇ। ਇਸ ਤੋਂ ਇਲਾਵਾ ਜਹਾਜ਼ਾਂ ‘ਤੇ ਕੋਈ ਵੀ ਕਿਸੇ ਕਿਸਮ ਦਾ ਟੈਰਿਫ ਨਹੀਂ ਲਗਾਇਆ ਜਾਵੇਗਾ। ਅਮਰੀਕਾ ਨੇ ਸਪਸ਼ਟ ਤੌਰ ‘ਤੇ ਕਿਹਾ ਹੈ, ਕਿ ਜੇਕਰ ਅਜਿਹਾ ਨਾ ਕੀਤਾ ਤਾਂ ਈਰਾਨ ਲਈ ਚੰਗਾ ਨਹੀਂ ਹੋਵੇਗਾ !

#saddatvusa#DonaldTrump#NewsUpdate

LEAVE A REPLY

Please enter your comment!
Please enter your name here