ਜੇ ਅਮਰੀਕੀ ਡਿਜੀਟਲ ਕੰਪਨੀਆਂ ‘ਤੇ ਟੈਕਸ ਲਗਾਇਆ ਗਿਆ, ਤਾਂ ਯੂਰਪੀ ਦੇਸ਼ਾਂ ‘ਤੇ 100 ਫ਼ੀਸਦੀ ਟੈਰੀਫ਼ ਲਗਾਵਾਂਗੇ: ਡੋਨਾਲਡ ਟਰੰਪ

0
1

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀ ਦੇਸ਼ਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ, ਕਿ ਜੇਕਰ ਕਿਸੇ ਵੀ ਦੇਸ਼ ਨੇ ਅਮਰੀਕੀ ਡਿਜੀਟਲ ਸੇਵਾ ਕੰਪਨੀਆਂ ‘ਤੇ ਟੈਕਸ ਲਗਾਇਆ, ਤਾਂ ਉਸ ਦੇਸ਼ ਤੋਂ ਅਮਰੀਕਾ ਆਉਣ ਵਾਲੇ ਹਰ ਤਰ੍ਹਾਂ ਦੇ ਸਮਾਨ ‘ਤੇ 100 ਫ਼ੀਸਦੀ ਟੈਰੀਫ਼ ਲਗਾਇਆ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਕੀਤੀ ਇੱਕ ਪੋਸਟ ਵਿੱਚ ਯੂਰਪੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ਕਿ ਉੱਥੇ ਅਮਰੀਕੀ ਕੰਪਨੀਆਂ ‘ਤੇ ਡਿਜੀਟਲ ਸੇਵਾ ਟੈਕਸ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ! ਉਹਨਾਂ ਨੇ ਲਿਖਿਆ ਕਿ ਇਸ ਨੂੰ ਅਧਿਕਾਰਤ ਚੇਤਾਵਨੀ ਮੰਨਿਆ ਜਾਵੇ ! ਜੇਕਰ ਕੋਈ ਵੀ ਦੇਸ਼ ਅਜਿਹਾ ਟੈਕਸ ਲਾਗੂ ਕਰਦਾ ਹੈ, ਤਾਂ ਉਸ ਦੇਸ਼ ਤੋਂ ਅਮਰੀਕਾ ਭੇਜੇ ਜਾਣ ਵਾਲੇ ਹਰ ਤਰਾਂ ਦੇ ਸਮਾਨ ‘ਤੇ ਤੁਰੰਤ 100 ਫ਼ੀਸਦੀ ਟੈਰੀਫ਼ ਲਗਾ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਨਵਾਂ ਟੈਰੀਫ਼ ਪਹਿਲਾਂ ਹੋਏ ਕਿਸੇ ਵੀ ਵਪਾਰਕ ਸਮਝੌਤੇ ਤੋਂ ਉੱਪਰ ਹੋਵੇਗਾ ! ਉਹਨਾਂ ਸਪਸ਼ਟ ਕੀਤਾ ਕਿ, ਇਹ ਕਾਰਵਾਈ ਕਿਸੇ ਵੀ ਅਜਿਹੇ ਦੇਸ਼ ਦੇ ਖਿਲਾਫ ਕੀਤੀ ਜਾਵੇਗੀ, ਜੋ ਅਮਰੀਕੀ ਡਿਜੀਟਲ ਕੰਪਨੀਆਂ ‘ਤੇ ਕਿਸੇ ਤਰ੍ਹਾਂ ਦਾ ਟੈਕਸ ਲਾਗੂ ਕਰੇਗਾ ! ਹਾਲਾਂਕਿ ਉਹਨਾਂ ਨੇ ਆਪਣੀ ਇਸ ਪੋਸਟ ਵਿੱਚ ਖਾਸ ਤੌਰ ‘ਤੇ ਯੂਰਪੀ ਦੇਸ਼ਾਂ ਦਾ ਹੀ ਜ਼ਿਕਰ ਕੀਤਾ ਹੈ।

#saddatvusa#DonaldTrump#europeancountries#charged#hundredpercent#tariffs#LatestNews

LEAVE A REPLY

Please enter your comment!
Please enter your name here