ਈਰਾਨ ਜੰਗ ਦਾ ਖਰਚਾ 37.5 ਅਰਬ ਡਾਲਰ ਤੱਕ ਪਹੁੰਚਿਆ, ਪੈਂਟਾਗਨ ਨੇ ਮੰਗੀ 70 ਅਰਬ ਡਾਲਰ ਦੀ ਐਮਰਜੈਂਸੀ ਫੰਡਿੰਗ !

0
3

ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਅਮਰੀਕੀ ਸੈਨੇਟ ਦੀ ਐਪਰੋਪ੍ਰੀਏਸ਼ਨਜ਼ ਕਮੇਟੀ ਅੱਗੇ ਦੱਸਿਆ ਕਿ ਈਰਾਨ ਨਾਲ ਚੱਲ ਰਹੇ ਯੁੱਧ ਦਾ ਅੰਦਾਜ਼ਨ ਖਰਚਾ ਹੁਣ 37.5 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਹ ਅੰਕੜਾ ਅਪ੍ਰੈਲ ਦੇ ਅੰਤ ਵਿੱਚ ਦਿੱਤੇ ਗਏ 25 ਅਰਬ ਡਾਲਰ ਦੇ ਅੰਦਾਜ਼ੇ ਨਾਲੋਂ ਕਰੀਬ 12 ਅਰਬ ਡਾਲਰ ਵੱਧ ਹੈ।

ਹੈਗਸੇਥ ਨੇ ਕਿਹਾ ਕਿ ਬਦਲਦੇ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਰੱਖਿਆ ਵਿਭਾਗ ਨੇ ਕਾਂਗਰਸ ਤੋਂ 70 ਅਰਬ ਡਾਲਰ ਤੱਕ ਦੀ ਐਮਰਜੈਂਸੀ ਫੰਡਿੰਗ ਦੀ ਮੰਗ ਕੀਤੀ ਹੈ। ਇਸ ਵਿੱਚੋਂ ਲਗਭਗ 46 ਅਰਬ ਡਾਲਰ ਉੱਚ ਮੰਗ ਵਾਲੇ ਹਥਿਆਰਾਂ, ਜਿਵੇਂ ਕਿ ਸਟੀਕ ਬੰਬ, ਹਾਈਪਰਸੋਨਿਕ ਮਿਸਾਈਲਾਂ, ਕਾਊਂਟਰ-ਡਰੋਨ ਪ੍ਰਣਾਲੀਆਂ ਅਤੇ ਗੋਲਾ-ਬਾਰੂਦ ਦੇ ਉਤਪਾਦਨ ਨੂੰ ਤੇਜ਼ ਕਰਨ ਲਈ ਵਰਤੇ ਜਾਣਗੇ।

ਹਾਲਾਂਕਿ ਇਸ ਮੰਗ ‘ਤੇ ਸੈਨੇਟ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਦੇ ਨਾਲ ਕੁਝ ਰਿਪਬਲਿਕਨ ਸੈਨੇਟਰਾਂ ਨੇ ਵੀ ਸਵਾਲ ਉਠਾਏ। ਵਾਸ਼ਿੰਗਟਨ ਤੋਂ ਸੈਨੇਟਰ ਪੈਟੀ ਮਰੇ ਨੇ ਕਿਹਾ ਕਿ ਇਸ ਨੂੰ ਐਮਰਜੈਂਸੀ ਖਰਚਾ ਦੱਸਿਆ ਜਾ ਰਿਹਾ ਹੈ, ਪਰ ਅਸਲ ਵਿੱਚ ਇਹ ਆਮ ਬਜਟ ਪ੍ਰਕਿਰਿਆ ਤੋਂ ਬਚਣ ਦੀ ਕੋਸ਼ਿਸ਼ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਦਾ ਪੈਸੇ ਦੀ ਘਾਟ ਨਹੀਂ, ਸਗੋਂ ਯੋਜਨਾਬੰਦੀ ਦੀ ਕਮੀ ਹੈ।

ਇਸ ਦੇ ਜਵਾਬ ਵਿੱਚ ਹੈਗਸੇਥ ਨੇ ਪਿਛਲੇ ਬਾਈਡਨ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਫੌਜ ਦੇ ਆਧੁਨਿਕੀਕਰਨ ਵਿੱਚ ਹੋਈ ਲਾਪਰਵਾਹੀ ਕਾਰਨ ਹੁਣ ਵੱਡੇ ਪੱਧਰ ‘ਤੇ ਨਿਵੇਸ਼ ਦੀ ਲੋੜ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਸਤੇ ਅਤੇ ਵੱਡੀ ਗਿਣਤੀ ਵਿੱਚ ਵਰਤੇ ਜਾ ਰਹੇ ਡਰੋਨਾਂ ਕਾਰਨ ਆਧੁਨਿਕ ਜੰਗ ਦਾ ਸਰੂਪ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਅਮਰੀਕੀ ਫੌਜ ਨੂੰ ਉਸ ਮੁਤਾਬਕ ਤਿਆਰ ਕਰਨਾ ਲਾਜ਼ਮੀ ਹੈ।

ਇਸੇ ਦੌਰਾਨ, 8 ਜੁਲਾਈ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੰਗਬੰਦੀ ਖਤਮ ਹੋਣ ਦਾ ਐਲਾਨ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਮੁੜ ਟਕਰਾਅ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿੱਚ ਜਾਰਡਨ ਵਿੱਚ ਅਮਰੀਕੀ ਫੌਜੀ ਅੱਡੇ ‘ਤੇ ਹੋਏ ਹਮਲੇ ਵਿੱਚ ਦੋ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਸੈਨਿਕ ਨੂੰ ਮ੍ਰਿਤ ਮੰਨਿਆ ਜਾ ਰਿਹਾ ਹੈ। ਉੱਥੇ ਹੀ ਈਰਾਨੀ ਅਧਿਕਾਰੀਆਂ ਦੇ ਅਨੁਸਾਰ, ਜੰਗਬੰਦੀ ਟੁੱਟਣ ਤੋਂ ਬਾਅਦ ਅਮਰੀਕੀ ਹਮਲਿਆਂ ਵਿੱਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।

#saddatvusa#usa#iran#WarNewsUpdate

LEAVE A REPLY

Please enter your comment!
Please enter your name here