ਵਾਸ਼ਿੰਗਟਨ – ਜੋਰਡਨ ਵਿੱਚ ਸਥਿਤ ਇੱਕ ਅਮਰੀਕੀ ਫੌਜੀ ਅੱਡੇ ਉੱਤੇ ਈਰਾਨ ਵੱਲੋਂ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਅਤੇ ਡ੍ਰੋਨ ਹਮਲਿਆਂ ਦੇ ਦੌਰਾਨ 2 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਅਮਰੀਕੀ ਸੈਂਟਰਲ ਕਮਾਂਡ ਨੇ ਸ਼ਨੀਵਾਰ ਨੂੰ ਕੀਤੀ ! ਸੈਂਟਰਲ ਕਮਾਂਡ ਦੇ ਬਿਆਨ ਅਨੁਸਾਰ 17 ਜੁਲਾਈ ਨੂੰ ਅਮਰੀਕੀ ਅਤੇ ਸਹਿਯੋਗੀ ਫੌਜਾਂ ਈਰਾਨੀ ਹਮਲਿਆਂ ਦਾ ਮੁਕਾਬਲਾ ਕਰ ਰਹੇ ਸਨ, ਜਿਸ ਦੌਰਾਨ 2 ਅਮਰੀਕੀ ਸੈਨਿਕ ਡਿਊਟੀ ਨਿਭਾਉਂਦੇ ਹੋਏ ਮਾਰੇ ਗਏ, ਅਤੇ ਇਸ ਤੋਂ ਇਲਾਵਾ ਇੱਕ ਹੋਰ ਸੈਨਿਕ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ।
ਹਮਲੇ ਵਿੱਚ ਜ਼ਖਮੀ ਹੋਏ 4 ਅਮਰੀਕੀ ਸੈਨਿਕਾਂ ਨੂੰ ਇਲਾਜ ਲਈ ਜੋਰਡਨ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਸੀ ! ਸੈਂਟਰਲ ਕਮਾਂਡ ਮੁਤਾਬਿਕ ਉਹਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਮਾਮੂਲੀ ਸੱਟਾਂ ਵਾਲੇ ਹੋਰ ਸੈਨਿਕ ਮੁੜ ਆਪਣੀ ਡਿਊਟੀ ‘ਤੇ ਵਾਪਸ ਆ ਗਏ ਹਨ। ਸੈਂਟਕੌਮ ਨੇ ਕਿਹਾ ਹੈ ਕਿ ਸ਼ਹੀਦ ਹੋਏ ਸੈਨਿਕਾ ਦੇ ਪਰਿਵਾਰਾਂ ਦਾ ਸਤਿਕਾਰ ਕਰਦਿਆਂ ਉਹਨਾਂ ਦੀ ਪਛਾਣ ਅਤੇ ਹੋਰ ਜਾਣਕਾਰੀ ਅਗਲੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤੇ ਜਾਣ ਤੋਂ 24 ਘੰਟੇ ਬਾਅਦ ਹੀ ਜਾਰੀ ਕੀਤੀ ਜਾਵੇਗੀ। ਇਹ ਹਮਲਾ ਮੱਧ ਪੂਰਬ ਵਿੱਚ ਵੱਧ ਰਹੇ ਤਣਾਅ ਦੇ ਦਰਮਿਆਨ ਹੋਇਆ ਹੈ ਅਤੇ ਇਸ ਘਟਨਾ ਤੋਂ ਬਾਅਦ ਖੇਤਰ ਦੀ ਸੁਰੱਖਿਆ ਨੂੰ ਲੈ ਕੇ ਹੁਣ ਚਿੰਤਾਵਾਂ ਹੋਰ ਵੀ ਵੱਧ ਗਈਆਂ ਹਨ !
#saddatvusa#usa#iran#WarUpdate#jordan#NewsUpdate#americanmilitarybases

