ਅਮਰੀਕਾ ਨੇ ਬੁੱਧਵਾਰ ਸਵੇਰੇ ਈਰਾਨ ਦੇ ਕਈ ਫੌਜੀ ਟਿਕਾਣਿਆਂ ‘ਤੇ ਨਵੇਂ ਹਮਲੇ ਕੀਤੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਇਹ ਹਮਲੇ ਹੋਰ ਤੇਜ਼ ਕੀਤੇ ਜਾਣਗੇ।
ਅਮਰੀਕੀ ਫੌਜ ਨੇ ਦੱਸਿਆ ਕਿ ਹਮਲਿਆਂ ਵਿੱਚ ਈਰਾਨ ਦੀਆਂ ਤੱਟੀ ਰੱਖਿਆ ਪ੍ਰਣਾਲੀਆਂ ਅਤੇ ਮਿਜ਼ਾਈਲ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਿਆ ਗਿਆ ਹੈ, ਕਿਉਂਕਿ ਹੋਰਮੁਜ਼ ਜਲਡਮਰੂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਧਿਰਾਂ ਨੇ ਕੋਈ ਕੂਟਨੀਤਿਕ ਹੱਲ ਨਾ ਲੱਭਿਆ ਤਾਂ ਇਹ ਟਕਰਾਅ ਸਾਲਾਂ ਤੱਕ ਚੱਲਣ ਵਾਲੀ “ਹਮੇਸ਼ਾਂ ਦੀ ਜੰਗ (Forever War)” ਬਣ ਸਕਦੀ ਹੈ, ਜਿਸ ਨਾਲ ਪੂਰੇ ਮੱਧ-ਪੂਰਬ ਅਤੇ ਵਿਸ਼ਵ ਅਰਥਵਿਵਸਥਾ ‘ਤੇ ਬਹੁਤ ਗੰਭੀਰ ਅਸਰ ਪੈ ਸਕਦਾ ਹੈ।

