ਅਮਰੀਕਾ ’ਚ ਡਰਟੀ ਬੰਬ ਹਮਲੇ ਦੀ ਤਿਆਰੀ ਕਰ ਰਿਹਾ ਈਰਾਨ? ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨਿਸ਼ਾਨੇ ’ਤੇ ਹੋਣ ਦਾ ਦਾਅਵਾ !

0
6

ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਨਵੀਂ ਖ਼ੁਫ਼ੀਆ ਰਿਪੋਰਟ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਇੱਕ ਰਿਪੋਰਟ ਮੁਤਾਬਕ ਈਰਾਨ ਵਾਸ਼ਿੰਗਟਨ ਡੀ.ਸੀ. ਵਿੱਚ ਡਰਟੀ ਬੰਬ ਜਾਂ ਰਸਾਇਣਕ ਹਥਿਆਰਾਂ ਨਾਲ ਹਮਲੇ ਦੀ ਯੋਜਨਾ ’ਤੇ ਵਿਚਾਰ ਕਰ ਰਿਹਾ ਹੈ। ਇਸ ਸੰਭਾਵਿਤ ਹਮਲੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਰਿਪੋਰਟ ਵਿੱਚ ਸੱਤ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ, ਕਿ ਅਮਰੀਕੀ ਏਜੰਸੀਆਂ ਨੂੰ ਕੁਝ ਖ਼ਾਸ ਥਾਵਾਂ ਅਤੇ ਨਿਸ਼ਾਨਿਆਂ ਬਾਰੇ ਜਾਣਕਾਰੀ ਮਿਲੀ ਹੈ। ਹਾਲਾਂਕਿ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਈਰਾਨ ਕੋਲ ਅਜਿਹਾ ਹਮਲਾ ਕਰਨ ਲਈ ਲੋੜੀਂਦੀ ਸਮਰੱਥਾ ਹੈ ਜਾਂ ਨਹੀਂ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਫਿਲਹਾਲ ਅਮਰੀਕਾ ਨੂੰ ਕੋਈ ਭਰੋਸੇਯੋਗ ਤੁਰੰਤ ਖ਼ਤਰਾ ਨਹੀਂ ਹੈ।

ਇਸ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਅਮਰੀਕੀ ਖ਼ਜ਼ਾਨਾ ਮੰਤਰੀ ਸਕੌਟ ਬੈਸੈਂਟ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਪੈਂਟਾਗਨ ਮੁਖੀ ਪੀਟ ਹੇਗਸੇਥ ਸਮੇਤ ਕਈ ਅਧਿਕਾਰੀਆਂ ਦੇ ਫੌਜੀ ਰਿਹਾਇਸ਼ਾਂ ਵਿੱਚ ਜਾਣ ਦੀਆਂ ਰਿਪੋਰਟਾਂ ਹਨ।

ਕੀ ਹੁੰਦਾ ਹੈ ਡਰਟੀ ਬੰਬ ?

ਡਰਟੀ ਬੰਬ ਇੱਕ ਅਜਿਹਾ ਵਿਸਫੋਟਕ ਯੰਤਰ ਹੁੰਦਾ ਹੈ, ਜਿਸ ਰਾਹੀਂ ਰੇਡੀਓਐਕਟਿਵ ਪਦਾਰਥ ਕਿਸੇ ਇਲਾਕੇ ਵਿੱਚ ਫੈਲਾਇਆ ਜਾਂਦਾ ਹੈ। ਇਸ ਨਾਲ ਇਮਾਰਤਾਂ, ਜ਼ਮੀਨ ਅਤੇ ਪਾਣੀ ਦੂਸ਼ਿਤ ਹੋ ਸਕਦੇ ਹਨ ਅਤੇ ਲੋਕਾਂ ਦੀ ਸਿਹਤ ਨੂੰ ਲੰਬੇ ਸਮੇਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ।

ਰਿਪੋਰਟ ਮੁਤਾਬਕ ਈਰਾਨ ਕੋਲ 60 ਫ਼ੀਸਦੀ ਤੱਕ ਸੰਵਰਧਿਤ ਯੂਰੇਨੀਅਮ ਦੇ 440 ਕਿਲੋਗ੍ਰਾਮ ਭੰਡਾਰ ਹਨ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਹਮਲਾ ਕਰਨ ਨਾਲ ਈਰਾਨ ਨੂੰ ਅਮਰੀਕਾ ਵੱਲੋਂ ਭਾਰੀ ਫੌਜੀ ਜਵਾਬ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਲਹਾਲ ਕਿਸੇ ਹਮਲੇ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਅਮਰੀਕੀ ਏਜੰਸੀਆਂ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ।

#america#iran#attack#DirtyBomb#USA#saddatvusa

LEAVE A REPLY

Please enter your comment!
Please enter your name here