‘ਅਮਰੀਕੀ ਤਕਨਾਲੋਜੀ’ ਕੰਪਨੀਆਂ ਵੱਲੋਂ ‘ਭਾਰਤੀਆਂ’ ਨੂੰ ਹੁਣ ‘ਨੌਕਰੀ’ ਦੇਣ ਦੇ ਦਿਨ ਪੁੱਗੇ : ਡੋਨਾਲਡ ਟਰੰਪ !

0
160

ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ‘ਚ ਫੈਕਟਰੀਆ ਬਣਾਉਣ ਅਤੇ ਭਾਰਤ ‘ਚ ਵਰਕਰਾਂ ਨੂੰ ਕੰਮ ਤੇ ਰੱਖਣ ਲਈ ਅਮਰੀਕੀ ਟੈੱਕ ਕੰਪਨੀਆਂ ਦੀ ਆਲੋਚਨਾ ਕੀਤੀ ਗਈ ਹੈ । ਉਹਨਾਂ ਟੈੱਕ ਕੰਪਨੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਹ ਦਿਨ ਹੁਣ ਪੂਰੇ ਹੋ ਗਏ ਹਨ ! ਟਰੰਪ ਨੇ ਇਹ ਟਿੱਪਣੀਆਂ (AI) ਸਿਖਰ ਸੰਮੇਲਨ ਦੌਰਾਨ ਕੀਤੀਆਂ ਜਿੱਥੇ ਉਹਨਾਂ ਮਨਸੂਈ ਬੌਧਿਕਤਾ (AI) ਨਾਲ ਸੰਬੰਧਿਤ ਹੁਕਮਾਂ ‘ਤੇ ਕਾਰਜਕਾਰੀ ਦਸਤਖਤ ਕੀਤੇ ਜਿਹਨਾਂ ‘ਚੋਂ ਇੱਕ ਵਾਈਟ ਹਾਊਸ ‘ਚ (AI) ਦੀ ਵਰਤੋਂ ਸਬੰਧੀ ਕਾਰਜ ਯੋਜਨਾ ਸ਼ਾਮਿਲ ਹੈ।

ਉਹਨਾਂ ਕਿਹਾ ਕਿ ਲੰਬੇ ਸਮੇਂ ਤੱਕ ਅਮਰੀਕਾ ਦੀ ਜਿਆਦਾਤਰ ਤਕਨਾਲੋਜੀ ਸਨਅਤ ‘ਕੱਟੜਪੰਥੀ ਵਿਸ਼ਵੀਕਰਨ’ ਦੀਆਂ ਲੀਹਾਂ ‘ਤੇ ਤੁਰਦੀ ਆ ਰਹੀ ਹੈ ਜਿਸ ਕਾਰਨ ਲੱਖਾਂ ਅਮਰੀਕੀ ਇਹ ਮਹਿਸੂਸ ਕਰਦੇ ਰਹੇ ਕਿ ਉਹਨਾਂ ਨਾਲ ਧੋਖਾ ਹੋਇਆ ਹੈ !

#saddatvusa#AISummit#DonaldTrump#AmericanTech#companies#IndianWorkers#prohibited#NewsUpdate

LEAVE A REPLY

Please enter your comment!
Please enter your name here