ਪੰਜਾਬ ਦੇ ਫਿਟਨੈਸ ਪ੍ਰੇਮੀ ਕੁਵਰ ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ ਉਂਗਲਾਂ ‘ਤੇ ਸਭ ਤੋਂ ਵੱਧ ਪੁਸ਼-ਅੱਪ ਕਰਕੇ ਇੱਕ ਹੋਰ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਇਸ ਪ੍ਰਕਿਰਿਆ ਵਿੱਚ ਉਹਨ੍ਹਾਂ ਨੇ ‘ਬਰੂਸ ਲੀ’ ਦਾ ਰਿਕਾਰਡ ਤੋੜ ਦਿੱਤਾ ਹੈ।
21 ਸਾਲਾ ‘ਅੰਮ੍ਰਿਤਬੀਰ ਸਿੰਘ’ ਨੇ 20 ਪੌਂਡ ਭਾਰ ਚੁੱਕਦੇ ਹੋਏ ਉਂਗਲਾਂ ਦੇ ਸਿਰਿਆਂ ‘ਤੇ 86 ਪੁਸ਼-ਅੱਪ ਕਰਕੇ ਇੱਕ ਨਵਾਂ ‘ਗਿਨੀਜ਼ ਵਰਲਡ ਰਿਕਾਰਡ’ ਕਾਇਮ ਕੀਤਾ। ਮਾਰਸ਼ਲ ਆਰਟਸ ਦੇ ਮਹਾਨ ਖਿਡਾਰੀ ‘ਬਰੂਸ ਲੀ’ ਨੇ 80 ਪੁਸ਼-ਅੱਪ ਕੀਤੇ ਸਨ।
ਉਹਨ੍ਹਾਂ ਕਿਹਾ ਕਿ “ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਮੇਰਾ ਦੂਜਾ ਰਿਕਾਰਡ ਬਣਾਉਣ ਦੀ ਯਾਤਰਾ 9 ਫਰਵਰੀ, 2023 ਨੂੰ ਸ਼ੁਰੂ ਹੋਈ ਸੀ। ਅਤੇ ਮੈਂ ਇਸ ਰਿਕਾਰਡ ਨੂੰ ਅਜ਼ਮਾਉਣ ਲਈ ਸਿਰਫ਼ 25 ਦਿਨ ਅਭਿਆਸ ਕੀਤਾ ਹੈ ਅਤੇ ਇਸ ਰਿਕਾਰਡ ਨੂੰ ਤੋੜਨਾ ਮੇਰੇ ਲਈ ਔਖਾ ਨਹੀਂ ਸੀ !
#saddatvusa#punjabi#silkboy#amritbirsingh#BreakRecords#pushupsChallenge#brucelee#news#martialarts