ਅਮਰੀਕੀ ਪੁਲਾੜ ਏਜੰਸੀ ਨਾਸਾ ਇਹਨੀਂ ਦਿਨੀਂ ਇੱਕ ਵੱਡੇ ਬਦਲਾਅ ਵਿੱਚੋਂ ਗੁਜ਼ਰ ਰਹੀ ਹੈ ! ਦੱਸਿਆ ਜਾ ਰਿਹਾ ਹੈ ਕਿ ਨਾਸਾ ਆਪਣੇ ਲਗਭਗ 2145 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਮੀਡੀਆ ਆਊਟਲੇਟ ਪੋਲੀਟੀਕੋ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ! ਦੱਸਿਆ ਗਿਆ ਹੈ ਕਿ ਕਰਮਚਾਰੀਆਂ ਦੀ ਬਜਟ ਵਿੱਚ ਕਟੌਤੀ ਕਰਨ ਅਤੇ ਏਜੰਸੀ ਦੇ ਕੰਮ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਦਾ ਹਿੱਸਾ ਹੈ। ਨਾਸਾ ਦੇ ਇਸ ਫੈਸਲੇ ਦਾ ਵਿਗਿਆਨਿਕ ਢਾਂਚੇ ‘ਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ ! ਪੋਲੀਟੀਕੋ ਦੀ ਰਿਪੋਰਟ ਅਨੁਸਾਰ ਜਿਨਾਂ ਕਰਮਚਾਰੀ ਨੂੰ ਕੱਢਿਆ ਜਾ ਰਿਹਾ ਹੈ ਉਹ ਜਿਆਦਾਤਰ ਜੀ.ਐਸ-13 ਤੋਂ ਜੀ.ਐਸ-15 ਗ੍ਰੇਡ ਤੱਕ ਦੇ ਹਨ ਜਿਨਾਂ ਨੂੰ ਅਮਰੀਕੀ ਸਰਕਾਰੀ ਸੇਵਾ ਵਿੱਚ ਸੀਨੀਅਰ ਅਹੁਦੇ ਮੰਨਿਆ ਜਾਂਦਾ ਹੈ !
ਨਾਸਾ ਦੇ ਬੁਲਾਰੇ ਬੈਥਨੀ ਸਟੀਵਨਜ਼ ਨੇ ਰਾਈਟਰ ਨੂੰ ਕਿਹਾ ਅਸੀਂ ਆਪਣੇ ਮਿਸ਼ਨ ਪ੍ਰਤੀ ਵਚਨਬੱਧ ਹਾਂ,ਪਰ ਹੁਣ ਸਾਨੂੰ ਸਾਡੇ ਸੀਮਿਤ ਬਜਟ ਵਿੱਚ ਤਰਜੀਹਾਂ ਨਿਰਧਾਰਿਤ ਕਰਨੀਆਂ ਪੈਣਗੀਆਂ ! ਜ਼ਿਕਰਯੋਗ ਹੈ ਅਮਰੀਕੀ ਰਾਸ਼ਟਰਪਤੀ ਡੋਨਾਡ ਟਰੰਪ ਦੇ ਕਾਰਜ ਕਾਲ ਦੌਰਾਨ ਨਾਸਾ ਅਤੇ ਅਮਰੀਕਾ ਦੀ ਪੁਲਾੜ ਨੀਤੀ ਵਿੱਚ ਕਈ ਬਦਲਾਅ ਆਏ ਹਨ ! ਇਸ ਨਾਲ ਨਾਸਾ ਦੇ 18 ਹਜ਼ਾਰ ਕਰਮਚਾਰੀ ਦੀ ਟੀਮ ਵੀ ਪ੍ਰਭਾਵਿਤ ਹੋਈ ਹੈ !

