‘ ਕੈਪਟਨ ਸਿੱਖ ਅਮਰੀਕਾ ‘ ਦੇਸ਼ ਵਾਸੀਆਂ ਨੂੰ ਸਿੱਖੀ ਬਾਰੇ ਕਰ ਰਿਹਾ ਹੈ ਜਾਗਰੂਕ !

0
6

WASHINGTON : ਮੈਨਹਟਨ ਵਿੱਚ ਵਿਸ਼ਵਜੀਤ ਸਿੰਘ ਨੇ ਸਿੱਖੀ ਦੇ ਪ੍ਰਚਾਰ ਲਈ ਨਿਵੇਕਲਾ ਢੰਗ ਅਪਣਾਇਆ ਹੈ ‘ ਉਸ ਨੇ ਕੈਪਟਨ ਸਿੱਖ ਅਮਰੀਕਾ ਦਾ ਰੂਪ ਧਾਰਨ ਕਰਕੇ ਸਿੱਖਾਂ ਪ੍ਰਤੀ ਨਫ਼ਰਤ ਵਾਲਾ ਨਜ਼ਰੀਆ ਬਦਲਣ ਲਈ ਜਿੰਮੇਵਾਰੀ ਚੁੱਕੀ ਹੈ ! ਵਿਸਕੋਨਸਿਨ ਦੇ ਓਕ ਕਰੀਕ ਸਥਿਤ ਗੁਰਦੁਆਰੇ ਵਿੱਚ ਗੋਰੇ ਵਲੋਂ ਗੋਲੀਆਂ ਚਲਾ ਕੇ ਸਿੱਖਾਂ ਨੂੰ ਕਤਲ ਕੀਤੇ ਜਾਣ ਮਗਰੋਂ ਵਿਸ਼ਵਜੀਤ ਸਿੰਘ ਨੇ ਸਾਲ 2013 ਦੀਆ ਗਰਮੀਆਂ ਵਿੱਚ ਸਿੱਖ ਸੁਪਰ ਹੀਰੋ ਬਣਕੇ ਆਪਣੇ ਧਰਮ ਪ੍ਰਤੀ ਅਮਰੀਕੀਆਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ! ਵਿਸ਼ਵਜੀਤ ਸਿੰਘ ਵਲੋਂ ਕਿਹਾ ਗਿਆ ‘ ਕੈਪਟਨ ਸਿੱਖ ਅਮਰੀਕਾ’ ਦਾ ਰੂਪ ਧਾਰਨ ਮਗਰੋਂ ਲੋਕ ਆਪ ਮੁਹਾਰੇ ਉਸ ਕੋਲ ਆਉਣ ਲੱਗ ਪਏ ਅਤੇ ਗਲਵੱਕੜੀ ਵਿੱਚ ਲੈ ਕੇ ਸਿੱਖੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲੱਗ ਗਏ !

#saddatvusa#news#sikhsuperhero#vishavjeetsingh

LEAVE A REPLY

Please enter your comment!
Please enter your name here