
ਰਣਜੀਤ ਸਿੰਘ ਕੁੱਕੀ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਵਿਗਿਆਨੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਦਾ ਪੁੱਤਰ ਹੈ। ਉਹ ਖੁਦ ਜੈਨੇਟਿਕਸ ਵਿੱਚ ਐੱਮਐਸੀ ਕਰ ਰਿਹਾ ਸੀ ਅਤੇ ਪੀਐੱਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਵਾਪਰ ਗਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ।
ਉਸ ਸਾਕੇ ਨੂੰ ਯਾਦ ਕਰਦਿਆਂ ਕੁੱਕੀ ਦੱਸਦੇ ਨੇ, “ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜੂਨ ਦੇ ਆਖਰੀ ਦਿਨਾਂ ਵਿੱਚ ਆਪਣੇ ਯੂਨੀਵਰਸਿਟੀ ਦੇ ਦੋ ਦੋਸਤਾਂ ਦਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਸੁੱਖੀ ਨਾਲ ਦਰਬਾਰ ਸਾਹਿਬ ਗਏ। ਕੁੱਕੀ ਕਹਿੰਦੇ ਨੇ, “ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਤਾਂ ਪਹਿਲੇ ਵੀ ਜਾਂਦੇ ਸੀ, ਪਰ ਉਸ ਦਿਨ ਅਕਾਲ ਤਖਤ ਸਾਹਿਬ ਉੱਤੇ ਜੋ ਮੰਜ਼ਰ ਦੇਖਿਆ ਅਤੇ ਲੋਕਾਂ ਦੀ ਮਾਯੂਸੀ ਤੇ ਦੁੱਖ ਦੇਖ ਕੇ ਜ਼ਿੰਦਗੀ ਦਾ ਰਾਹ ਹੀ ਬਦਲ ਗਿਆ। ਇੰਜ ਲੱਗਿਆ ਜਿਵੇਂ ਇਹ ਹਮਲਾ ਸਿੱਧਾ ਮੇਰੇ ਉੱਤੇ ਹੋਇਆ ਹੋਵੇ।
ਕੁੱਕੀ ਕਹਿੰਦੇ ਹਨ, “ਉਦੋਂ ਨਾ ਮੇਰੀ ਕੋਈ ਸਿਆਸਤ ਵਿੱਚ ਰੁਚੀ ਸੀ ਅਤੇ ਨਾ ਮੈਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕਦੇ ਮਿਲਿਆ ਸੀ ਪਰ ਮਨ ਇੰਨਾ ਗੁੱਸੇ ਨਾਲ ਭਰ ਗਿਆ ਕਿ ਸੋਚਿਆ ਕਿ ਕੁਝ ਕਰਨਾ ਚਾਹੀਦਾ ਹੈ। ਕੁੱਕੀ ਦੱਸਦੇ ਹਨ ਉੱਥੋਂ ਅਸੀ ਮਕਸਦ ਲੈ ਕੇ ਨਿਕਲੇ, ਕਿ ਜਿਨ੍ਹਾਂ ਨੇ ਇਹ ਸਭ ਕੀਤਾ ਹੈ ਉਨ੍ਹਾਂ ਨੂੰ ਬਖ਼ਸ਼ਣਾ ਨਹੀਂ, ਫਿਰ ਸਿੱਖ ਦੰਗਿਆਂ ਦੇ ਦੋਸ਼ੀ ਵੀ ਇਸੇ ਲੜੀ ਵਿੱਚ ਸ਼ਾਮਲ ਹੋ ਗਏ। ਹਮਲਾ ਕਰਨ ਵਾਲੇ ਕੁਝ ਜਰਨੈਲ ਤੇ ਸਿੱਖ ਕਤਲੇਆਮ ਲਈ ਦੋਸ਼ੀ ਆਗੂਆਂ ਨੂੰ ਮਾਰਨ ਦਾ ਫ਼ੈਸਲਾ ਕੀਤਾ ਗਿਆ। ਅਵੰਤਿਕਾ ਦੇ ਯਤਨਾਂ ਸਦਕਾ ਕੁੱਕੀ ਦੀ ਸਜ਼ਾ ਵੀ ਮੁਆਫ਼ ਹੋਈ । ਖਾਲਿਸਤਾਨ ਲਹਿਰ ਬਾਰੇ ਪੁੱਛੇ ਜਾਣ ਉੱਤੇ ਕੁੱਕੀ ਕਹਿੰਦੇ ਹਨ ਕਿ “ਮੈਂ ਵੱਖਵਾਦ ਦਾ ਸਮਰਥਕ ਨਹੀਂ ਹਾਂ , ਅੱਜ ਜਦੋਂ ਪੂਰੀ ਦੁਨੀਆਂ ਇਕੱਠੀ ਹੋ ਰਹੀ ਹੈ ਅਸੀ ਵੱਖ ਹੋਣ ਦੀਆਂ ਲੀਹਾਂ ਉੱਤੇ ਨਹੀਂ ਚੱਲਦੇ।”
ਉਹ ਕਹਿੰਦੇ ਹਨ, “ਮੇਰੀ ਲੜਾਈ ਬਣਦੇ ਹੱਕਾਂ ਦੀ ਲੜਾਈ ਸੀ , ਸਾਡੇ ਸਵੈਮਾਣ ਦੀ ਲੜਾਈ ਸੀ। ਆਪਰੇਸ਼ਨ ਬਲੂ ਸਟਾਰ ਨੇ ਅਜਿਹੇ ਹਾਲਾਤ ਪੈਦਾ ਕੀਤੇ ਜਿਸ ਨੇ ਮੈਨੂੰ ਸੰਘਰਸ਼ ਦੇ ਰਾਹ ਉੱਤੇ ਤੋਰ ਦਿੱਤਾ।”
1984 ਦੌਰਾਨ ਕਾਂਗਰਸੀ ਆਗੂ ਲਲਿਤ ਮਾਕਨ, ਜਰਨਲ ਵੈਦਿਆ ਸਣੇ ਕਈ ਕਤਲ ਹੋਏ। 1986 ਵਿੱਚ ਕੁੱਕੀ ਅਮਰੀਕਾ ਚਲੇ ਗਏ। ਇਸ ਦੌਰਾਨ ਇੰਟਰਪੋਲ ਦੀ ਮਦਦ ਨਾਲ ਭਾਰਤ ਤੋਂ ਉਨ੍ਹਾਂ ਦੇ ਵਾਰੰਟ ਜਾਰੀ ਹੋ ਗਏ ਉਨ੍ਹਾਂ ਨੂੰ ਲਲਿਤ ਮਾਕਨ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਹ ਡੇਢ ਸਾਲ ਦੇ ਕਰੀਬ ਅਮਰੀਕਾ ਵਿੱਚ ਗਤੀਵਿਧੀਆਂ ਚਲਾਉਦੇ ਰਹੇ ਫਿਰ ਜਦੋਂ ਭਾਰਤ ਮੁੜਨ ਦੀ ਕੋਸ਼ਿਸ਼ ਦੌਰਾਨ ਉਹ ਫੜੇ ਗਏ। ਉਨ੍ਹਾਂ ਦੀ ਭਾਰਤ ਹਵਾਲਗੀ ਦਾ 13 ਸਾਲ ਕੇਸ ਚੱਲਿਆ। ਉਹ ਕੇਸ ਤਾਂ ਜਿੱਤ ਗਏ ਪਰ ਭਾਰਤ ਵਾਪਸ ਆਉਣ ਲਈ ਉਨ੍ਹਾਂ ਨੂੰ ਭਾਰਤ ਵਿੱਚ ਵੀ 5 ਸਾਲ ਜੇਲ੍ਹ ਕੱਟਣੀ ਪਈ। 2004 ਵਿੱਚ ਜਦੋਂ ਕੁੱਕੀ ਪੈਰੋਲ ਉੱਤੇ ਸਨ ਤਾਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਪ੍ਰਚਾਰ ਲਈ ਲਲਿਤ ਮਾਕਨ ਦੀ ਧੀ ਅਵੰਤਿਕਾ ਮਾਕਨ ਆਈ। ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਦੇ ਕਹਿਣ ਉੱਤੇ ਉਹ ਕੁੱਕੀ ਨੂੰ ਮਿਲਣ ਆ ਗਈ। ਕੁੱਕੀ ਨੇ ਉਸ ਨੂੰ ਦੱਸਿਆ ਕਿ ਉਸ ਸਮੇਂ ਹਾਲਾਤ ਹੀ ਅਜਿਹੇ ਸਨ। ਇਹ ਸਾਰਾ ਕੁਝ ਸਾਕਾ ਨੀਲਾ ਤਾਰਾ ਦਾ ਨਤੀਜਾ ਸੀ। ਉਨ੍ਹਾਂ ਦੀ ਮਾਕਨ ਪਰਿਵਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਕੁੱਕੀ ਦੀ ਕਹਾਣੀ ਤੇ ਵਿਚਾਰ ਸੁਣ ਕੇ ਅਵਿੰਕਤਾ ਐਨਾ ਪ੍ਰਭਾਵਿਤ ਹੋਈ ਕਿ ਉਸ ਨੇ ਕੁੱਕੀ ਦੀ ਰਿਹਾਈ ਲਈ ਅਪੀਲ ਕੀਤੀ।
2009 ਦੇ ਸ਼ੁਰੂ ਵਿੱਚ, ਕੁਕੀ ਗਿੱਲ ਨੂੰ ਉਮਰ ਕੈਦ ਦੀ ਸਜ਼ਾ ਦੀ ਪੁਸ਼ਟੀ ਕਰਦਿਆਂ ਲੰਮਾ ਮੁਕੱਦਮਾ ਸਮਾਪਤ ਹੋਇਆ, ਅਤੇ ਦਿੱਲੀ ਵਿੱਚ ਪੁਲਿਸ ਨੂੰ ਆਤਮ ਸਮਰਪਣ ਕਰਨ ਤੋਂ ਬਾਅਦ ਉਹ ਇੱਕ ਵਾਰ ਫਿਰ ਜੇਲ੍ਹ ਪ੍ਰਣਾਲੀ ਵਿੱਚ ਦਾਖਲ ਹੋ ਗਏ , ਪਰ ਆਖਰਕਾਰ, ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦੇਣ ਵਾਲੀ ਘਟਨਾ ਤੋਂ ਲਗਭਗ 25 ਸਾਲਾਂ ਬਾਅਦ, ਰਣਜੀਤ ਸਿੰਘ ਗਿੱਲ ਇੱਕ ਆਜ਼ਾਦ ਆਦਮੀ ਬਣ ਗਏ ਜਦੋਂ ਉਸਦੀ ਸਜ਼ਾ ਦਿੱਲੀ ਦੇ ਮੁੱਖ ਮੰਤਰੀ ਦੁਆਰਾ ਘਟਾ ਦਿੱਤੀ ਗਈ। ਅੱਜ-ਕੱਲ ਕੁੱਕੀ ਲੁਧਿਆਣਾ ਵਿੱਚ ਆਪਣੀ ਪਤਨੀ ਤੇ ਬੱਚੀ ਨਾਲ ਰਹਿੰਦੇ ਹਨ ਅਤੇ ਸਮਾਜਿਕ ਤੇ ਸਿਆਸੀ ਮੁੱਦਿਆਂ ਉੱਤੇ ਲਿਖਦੇ ਹਨ।
#saddatvusa #KukiGill #RanjitSingh #1984operationbluestar #sriakaltakhatsahibji #1984SikhRiots #attack #akaltakhatsahib