New Zealand ਦੀ ਇਮੀਗ੍ਰੇਸ਼ਨ ਮੰਤਰੀ ਨੇ ਭਾਰਤੀਆਂ ਖਿਲਾਫ ਕੀਤੀ ਇਤਰਾਜ਼ਯੋਗ ਟਿੱਪਣੀ !

0
19

ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੈਨਫੋਰਡ ਨੇ ਭਾਰਤੀਆਂ ਬਾਰੇ ਇੱਕ ਵਿਵਾਦਿਤ ਟਿੱਪਣੀ ਕੀਤੀ ਹੈ। ਇਸ ਟਿੱਪਣੀ ਤੋਂ ਬਾਅਦ ਇਮੀਗਰੇਸ਼ਨ ਮੰਤਰੀ ਐਰੀਕਾ ਸਟੈਨਫੋਰਡ ਵਿਵਾਦਾਂ ਵਿੱਚ ਘਿਰ ਗਈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਉਹ ਕਦੀ ਵੀ ਭਾਰਤੀਆਂ ਦੁਆਰਾ ਭੇਜੇ ਗਏ ਈਮੇਲ ਨਹੀਂ ਖੋਲਦੀ ਅਤੇ ਇਸ ਨੂੰ ਸਪੈਮ ਦੇ ਬਰਾਬਰ ਸਮਝਦੀ ਹੈ ! ਉਹਨਾਂ ਕਿਹਾ ਕਿ ਮੈਨੂੰ ਭਾਰਤ ਵਿੱਚ ਲੋਕਾਂ ਤੋਂ ਇਮੀਗ੍ਰੇਸ਼ਨ ਬਾਰੇ ਸਲਾਹ ਮੰਗਣ ਵਾਲੇ ਬਹੁਤ ਸਾਰੇ ਈਮੇਲ ਆਉਂਦੇ ਹਨ ਅਤੇ ਮੈਂ ਕਦੇ ਵੀ ਉਹਨਾਂ ਈਮੇਲ ਦਾ ਜਵਾਬ ਨਹੀਂ ਦਿੰਦੀ ! ਮੈਂ ਇਹਨਾਂ ਸਾਰੀਆਂ ਈਮੇਲਾਂ ਨੂੰ ਸਪੈਮ ਮੰਨਦੀ ਹਾਂ ! ਇਮੀਗ੍ਰੇਸ਼ਨ ਮੰਤਰੀ ਦੀ ਟਿੱਪਣੀ ਤੋਂ ਬਾਅਦ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਉਨਾਂ ਦੀ ਆਲੋਚਨਾ ਕੀਤੀ ! ਸੰਸਦ ਮੈਂਬਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਭਾਰਤੀ ਭਾਈਚਾਰੇ ਵਿਰੁੱਧ ਇੱਕ ਨਾਕਾਰਤਮਕ ਰੂੜੀਵਾਦੀ ਸੋਚ ਨੂੰ ਉਤਸਾਹਿਤ ਕਰਦੀਆਂ ਹਨ ! ਇਸ ਤੋਂ ਬਾਅਦ ਨਿਊਜ਼ੀਲੈਂਡ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੈਨਫੋਰਡ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਉਹਨਾਂ ਦੇ ਬਿਆਨ ਨੂੰ ਗਲਤ ਸਮਝਿਆ ਜਾ ਰਿਹਾ ਹੈ !

#saddatvusa#newzealand#immigration#Minister#ericastanford#controversial#statement#indianpeoples#Email#like#SPAM

LEAVE A REPLY

Please enter your comment!
Please enter your name here