ਇਤਿਹਾਸਕ ਨਾਟਕ “ਜ਼ਫਰਨਾਮਾਂ” 3 ਅਗਸਤ ਨੂੰ ਸਿਆਟਲ ਵਿੱਚ ਖੇਡਿਆ ਜਾਵੇਗਾ

0
103

ਸਿਆਟਲ (ਵਾਸ਼ਿੰਗਟਨ) : ਪੰਜਾਬ ਲੋਕ ਰੰਗ ਮੰਚ ਵਲੋਂ ਨਾਟਕ-ਕਾਰ ਸ੍ਰਦਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ “ਜ਼ਫਰਨਾਮਾਂ” ਔਬਰਨ ਪ੍ਰਫੌਰਮੈਂਸ ਆਰਟ ਸੈਂਟਰ ਵਿੱਚ ਖੇਡਿਆ ਜਾਵੇਗਾ।“ਸਾਡਾ ਟੀਵੀ USA” ਅਤੇ ਸਿਮਰਨ ਪ੍ਰੋਡਕਸ਼ਨ ਵਲੋਂ ਸਿਆਟਲ ਨਿਵਾਸੀਆਂ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਇਸ ਨਾਟਕ ਦਾ ਲੋਕਾਂ ਵਲੋਂ ਬੜੀ ਸ਼ਿੱਦਤ ਨਾਲ਼ ਇੰਤਜਾਰ ਕੀਤਾ ਜਾ ਰਿਹਾ ਹੈ।ਸਿਮਰਨ ਸਿੰਘ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਿੱਖ ਇਤਿਹਾਸ ਦੇ ਪੱਤਰਿਆਂ ਨੂੰ ਫਰੋਲ਼ਦਾ ਇਹ ਨਾਟਕ ਦਰਸ਼ਕਾਂ ਨੂੰ ਇੱਕ ਵੱਖਰੇ ਵਿਸਮਾਦ ਵੱਲ਼ ਲੈ ਜਾਵੇਗਾ। ਪਹਾੜੀ ਰਾਜਿਆਂ ਦੇ ਦੋਗਲੇ ਕਿਰਦਾਰ ਨੂੰ ਉਘੇੜਦਾ ਅਨੰਦਪੁਰ ਸਹਿਬ ਦੇ ਕਿਲ਼ੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਰਸਾਉਂਦਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ “ਜ਼ਫਰਨਾਮੇ” ਤੱਕ ਪਹੁੰਚੇਗਾ।ਇਸ ਨਾਟਕ ਵਿੱਚ ਔਰੰਗਜ਼ੇਬ ਦੀ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਬੜੀ ਸ਼ਿੱਦਤ ਨਾਲ਼ ਪੇਸ਼ ਕੀਤਾ ਜਾਵੇਗਾ। “ਸਾਡਾ ਟੀਵੀ USA” ਅਤੇ ਸਿਮਰਨ ਪ੍ਰੋਡਕਸ਼ਨ ਦੇ ਸੰਚਾਲਕ ਸਿਮਰਨ ਸਿੰਘ ਨੇ ਦੱਸਿਆ ਕਿ ਨਾਟਕ-ਕਾਰ ਸ੍ਰਦਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਪਹਿਲਾਂ ਵੀ “ਮਹਾਂਰਾਣੀ ਜਿੰਦਾਂ” ਅਤੇ “ਮਿਟੀ ਧੁੰਦ ਜੱਗ ਚਾਨਣ ਹੋਆ” ਇਤਿਹਾਸਕ ਨਾਟਕ ਖੇਡੇ ਜਾ ਚੁੱਕੇ ਹਨ, ਜ੍ਹਿਨਾਂ ਨੂੰ ਦਰਸ਼ਕਾਂ ਵਲੋਂ ਬਹੁਤ ਸਲਾਹਿਆ ਗਿਆ ਸੀ।ਹੁਣ ਸਾਡਾ ਫਰਜ਼ ਬਣਦਾ ਹੈ ਕਿ ਨਾਟਕਕਾਰੀ ਦੀ ਇਸ ਕਲਾ ਨੂੰ ਜਿਉਂਦਾ ਰੱਖਣ ਅਤੇ ਕਲਾਕਾਰਾਂ ਦਾ ਹੋਂਸਲਾ ਵਧਾਉਣ ਲਈ ੩ ਅਗਸਤ ਨੂੰ ਵੱਧ ਤੋਂ ਵੱਧ ਸੰਗਤਾਂ ਲੈ ਕੇ ਔਬਰਨ ਪ੍ਰਫੌਰਮੈਂਸ ਆਰਟ ਸੈਂਟਰ ਵਿੱਚ ਪਹੁੰਚੀਏ ।

LEAVE A REPLY

Please enter your comment!
Please enter your name here