ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 9/11 ਹਮਲਿਆਂ ਦੀ ਬਰਸੀ ਤੋਂ ਪਹਿਲਾਂ ਇੱਕ ਸਮਾਗਮ ਦੌਰਾਨ ਦਾਅਵਾ ਕੀਤਾ ਕਿ ਹਮਲਿਆਂ ਤੋਂ ਬਾਅਦ ਦੋ ਫਾਇਰਫਾਈਟਰਾਂ ਨੇ ਉਨ੍ਹਾਂ ਨੂੰ ਬਚਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਸੀ।
ਟਰੰਪ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਲੱਗਿਆ ਸੀ ਕਿ ਇਮਾਰਤ ਉਨ੍ਹਾਂ ਉੱਪਰ ਡਿੱਗ ਸਕਦੀ ਹੈ ਅਤੇ ਦੋ “ਤਾਕਤਵਰ” ਫਾਇਰਫਾਈਟਰਾਂ ਨੇ ਉਨ੍ਹਾਂ ਨੂੰ ਬਾਂਹਾਂ ਹੇਠੋਂ ਫੜ ਕੇ ਉੱਥੋਂ ਬਾਹਰ ਕੱਢਿਆ।
ਉਨ੍ਹਾਂ ਦਾ ਇਹ ਬਿਆਨ 9/11 ਹਮਲਿਆਂ ਤੋਂ ਬਾਅਦ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਹਿਲਾਂ ਦਿੱਤੇ ਵੱਖ-ਵੱਖ ਦਾਅਵਿਆਂ ਨੂੰ ਲੈ ਕੇ ਮੁੜ ਚਰਚਾ ਦਾ ਕਾਰਨ ਬਣਿਆ ਹੈ। 11 ਸਤੰਬਰ 2001 ਦੇ ਹਮਲਿਆਂ ਵਿੱਚ 2,977 ਲੋਕਾਂ ਦੀ ਮੌਤ ਹੋਈ ਸੀ।
#DonaldTrump #attacks911 #saddatvusa

