ਓਬਾਮਾ ਦੀ ਤਿੱਖੀ ਚੇਤਾਵਨੀ—‘ਅਮਰੀਕਾ ਫਰਸਟ’ ਦੇ ਨਾਅਰੇ, ਪਰ ਨਤੀਜੇ ‘ਅਮਰੀਕਾ ਲਾਸਟ’!

0
2

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਡੋਨਾਲਡ ਟਰੰਪ ਦੀ ‘ਅਮਰੀਕਾ ਫਰਸਟ’ ਨੀਤੀ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੇ ਜਾਣ ਦਾ ਦਾਅਵਾ ਸਾਹਮਣੇ ਆਇਆ ਹੈ।

ਚਰਚਾ ਮੁਤਾਬਕ ਓਬਾਮਾ ਦਾ ਕਹਿਣਾ ਹੈ ਕਿ ਟਰੰਪ ਨੇ ‘ਅਮਰੀਕਾ ਫਰਸਟ’ ਦੇ ਵਾਅਦੇ ਨਾਲ ਚੋਣ ਜਿੱਤੀ, ਪਰ ਸਹਿਯੋਗੀ ਦੇਸ਼ਾਂ ਨਾਲ ਰਿਸ਼ਤੇ ਖਰਾਬ ਕਰਕੇ ਅਮਰੀਕਾ ਨੂੰ ਹੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਕੈਨੇਡਾ ਨਾਲ ਟੈਰਿਫ ਵਿਵਾਦ ਅਤੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਿਆ ਹੈ। ਇਸ ਦੇ ਨਾਲ ਹੀ ਰੂਸ ਪ੍ਰਤੀ ਅਮਰੀਕਾ ਦੇ ਰਵੱਈਏ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਨੀਤੀਆਂ ਨਾਲ ਅਮਰੀਕਾ ਦੀ ਵਿਸ਼ਵ ਪੱਧਰੀ ਸਾਖ ਅਤੇ ਭਰੋਸੇਯੋਗਤਾ ਨੂੰ ਝਟਕਾ ਲੱਗ ਰਿਹਾ ਹੈ।

#saddatvusa#DonaldTrump#BarackObama#usanews

LEAVE A REPLY

Please enter your comment!
Please enter your name here