ਅਮਰੀਕਾ ਨੇ ਫ਼ਿਰ ਕਈ ਦੇਸ਼ਾਂ ਨੂੰ ਦਿੱਤਾ ਟੈਰਿਫ ਦਾ ਝਟਕਾ, ਭਾਰਤ ‘ਤੇ ਵੀ ਲਗਾਇਆ ਵਾਧੂ ਟੈਰਿਫ !

0
4

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ 60 ਵਪਾਰਕ ਭਾਈਵਾਲਾਂ ਉੱਤੇ ਨਵੇਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ! ਇਸ ਦੇ ਤਹਿਤ ਇਹਨਾਂ ਦੇਸ਼ਾਂ ਤੋਂ ਹੋਣ ਵਾਲੀ ਦਰਾਮਦ ਆਯਾਤ ਤੇ 10% ਤੋਂ 12.5% ਤੱਕ ਟੈਰਿਫ ਲਗਾਇਆ ਜਾਵੇਗਾ। ਭਾਰਤ ਤੋਂ ਆਉਣ ਵਾਲੀ ਦਰਾਮਦ ਨੂੰ 10% ਵਾਲੀ ਟੈਰੀਫ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ! ਅਮਰੀਕਾ ਦਾ ਕਹਿਣਾ ਹੈ ਕਿ, ਇਹਨਾਂ ਉਤਪਾਦਾਂ ਨੂੰ ਬਣਾਉਣ ਵਿੱਚ ਫੋਰਸਡ ਲੇਬਰ ਦੀ ਵਰਤੋਂ ਕੀਤੀ ਗਈ ਹੈ ! ਅਮਰੀਕੀ ਟ੍ਰੇਡ ਰਿਪ੍ਰੈਜੈਂਟੇਟਿਵ ਨੇ ਦੱਸਿਆ ਹੈ ਕਿ, ਭਾਰਤ ਉਹਨਾਂ 17 ਦੇਸ਼ਾਂ ਵਿੱਚ ਸ਼ਾਮਿਲ ਹੈ, ਜਿਹਨਾਂ ਤੇ ਘੱਟ ਯਾਨੀ 10% ਟੈਰੀਫ ਲਗਾਇਆ ਜਾਵੇਗਾ ! ਇਸ ਸਲੈਬ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਬ੍ਰਿਟੇਨ, ਕੈਨੇਡਾ, ਇੰਡੋਨੇਸ਼ੀਆ, ਮੈਕਸੀਕੋ ਅਤੇ ਬੰਗਲਾਦੇਸ਼ ਵੀ ਹਨ ! USTR ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਹੀ ਜੇਮਿਸਨ ਗ੍ਰੀਰ ਨੇ 1974 ਦੇ ਟਰੇਡ ਐਕਟ ਦੀ ਧਾਰਾ 301 ਦੇ ਤਹਿਤ 60 ਦੇਸ਼ਾਂ ‘ਤੇ ਟੈਰਿਫ ਲਗਾਉਣ ਦਾ ਕਦਮ ਚੱਕਿਆ ਹੈ। ਟਰੰਪ ਪ੍ਰਸ਼ਾਸਨ ਅਨੂੰਸਾਰ ਇਹ ਐਕਸ਼ਨ ਇਸ ਲਈ ਲਿਆ ਗਿਆ ਹੈ, ਕਿਉਂਕਿ ਇਹ ਦੇਸ਼ ਜਬਰਨ ਮਜ਼ਦੂਰੀ ਨਾਲ ਬਣਾਏ ਸਮਾਨ ਦੇ ਇੰਪੋਰਟ ‘ਤੇ ਰੋਕ ਲਗਾਉਣ ਅਤੇ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਨਾਕਾਮ ਰਹੇ ਹਨ ! ਅਮਰੀਕੀ ਵਪਾਰ ਪ੍ਰਤੀਨਿਧੀ ਜੇਮਿਸਨ ਗ੍ਰੀਰ ਨੇ ਕਿਹਾ ਹੈ ਕਿ, ਅਮਰੀਕਾ ਵਿੱਚ ਜਬਰਨ ਮਜ਼ਦੂਰੀ ਨਾਲ ਬਣੇ ਸਮਾਨ ਦੇ ਦਰਾਮਤ ‘ਤੇ ਲਗਭਗ ਇੱਕ ਸਦੀ ਤੋਂ ਰੋਕ ਹੈ ਅਤੇ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ।

ਹੁਣ ਸਮਾਂ ਆ ਗਿਆ ਹੈ ਕਿ ਸਾਡੇ ਵਪਾਰਕ ਭਾਈਵਾਲ ਵੀ ਅਜਿਹਾ ਹੀ ਕਰਨ ! ਇਹ ਨਵੇਂ ਟੈਰਿਫ ਸ਼ੁਕਰਵਾਰ ਰਾਤ 12 ਵਜੇ ਤੋਂ ਲਾਗੂ ਹੋਣਗੇ ! ਗ੍ਰੀਰ ਨੇ ਉਹਨਾਂ ਭਾਈਵਾਲਾਂ ਦੀ ਵੀ ਤਾਰੀਫ ਕੀਤੀ, ਜਿਹਨਾਂ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਦਮ ਚੁੱਕੇ ਹਨ।

#saddatvusa#DonaldTrump#newtariffs

LEAVE A REPLY

Please enter your comment!
Please enter your name here