ਈਰਾਨ ਉੱਤੇ ਹੁਣ ਹੋਵੇਗਾ ਬਹੁਤ ਜ਼ੋਰਦਾਰ ਹਮਲਾ, ਅਤੇ ਤੇਲ ਉਦਯੋਗ ‘ਤੇ ਹੁਣ ਪੂਰਾ ਕੰਟਰੋਲ ਲਵੇਗਾ ਅਮਰੀਕਾ – ਰਾਸ਼ਟਰਪਤੀ ਡੋਨਾਲਡ ਟਰੰਪ !

0
6

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਈਰਾਨ ‘ਤੇ ਅੱਜ ਰਾਤ ਬਹੁਤ ਜ਼ੋਰਦਾਰ ਹਮਲਾ ਕਰੇਗਾ। ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਧਮਕੀ ਦਿੱਤੀ ਕਿ ਉਹ ਬਹੁਤ ਜਲਦੀ ਈਰਾਨ ਦੇ ਤੇਲ ਅਤੇ ਗੈਸ ਉਦਯੋਗਾਂ ‘ਤੇ ਪੂਰਾ ਕੰਟਰੋਲ ਕਰ ਲੈਣਗੇ, ਜਿਸ ਵਿੱਚ ਮੁੱਖ ਖਾਰਗ ਟਾਪੂ ਵੀ ਸ਼ਾਮਿਲ ਹੈ। ਇਹ ਧਮਕੀ ਅਮਰੀਕਾ ਅਤੇ ਈਰਾਨ ਦੁਆਰਾ ਲਗਾਤਾਰ ਦੂਜੇ ਦਿਨ ਇੱਕ ਦੂਜੇ ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਵਿੱਚ ਆਈ, ਜਿਸਨੇ ਮੱਧ ਪੂਰਬ ਨੂੰ ਇੱਕ ਭਿਆਨਕ ਜੰਗ ਦੇ ਦੁਬਾਰਾ ਸ਼ੁਰੂ ਹੋਣ ਦੇ ਬਹੁਤ ਨੇੜੇ ਧੱਕ ਦਿੱਤਾ ਹੈ। ਅਮਰੀਕਾ ਦਾ ਇਹ ਹਮਲਾ ਈਰਾਨ ਵਿੱਚ ਵੀਰਵਾਰ ਸਵੇਰ ਤੱਕ ਚੱਲਦਾ ਰਿਹਾ, ਜੋ ਕਿ ਪਹਿਲੇ ਦਿਨ ਦੇ ਮੁਕਾਬਲੇ ਕਿਤੇ ਵੱਧ ਜ਼ੋਰਦਾਰ ਅਤੇ ਵੱਡੇ ਪੱਧਰ ‘ਤੇ ਸੀ।

ਦੂਜੇ ਪਾਸੇ ਈਰਾਨ ਨੇ ਆਪਣੇ ਨੁਕਸਾਨ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਉਹਨਾਂ ਨੇ ਪਿਛਲੇ ਦਿਨ ਵਾਂਗ ਹੀ ਜਵਾਬੀ ਕਾਰਵਾਈ ਕਰਦਿਆਂ ਕੁਵੇਤ ਬਹਿਰੀਨ ਅਤੇ ਜੋਰਡਨ ‘ਤੇ ਹਮਲੇ ਕੀਤੇ ਹਨ। ਅਮਰੀਕੀ ਫੌਜ ਨੇ ਈਰਾਨ ਦੀਆਂ ਬੰਦਰਗਾਹਾਂ ਦੀ ਘੇਰਾਬੰਦੀ ਅਜੇ ਵੀ ਜਾਰੀ ਰੱਖੀ ਹੋਈ ਹੈ। ਇਸੇ ਦੌਰਾਨ ਵੀਰਵਾਰ ਨੂੰ ਅਮਰੀਕਾ ਨੇ ਦੱਸਿਆ ਕਿ ਉਹਨਾਂ ਨੇ ਈਰਾਨੀ ਤੇਲ ਲੈ ਕੇ ਜਾ ਰਹੇ ਇੱਕ ਟੈਂਕਰ ਨੂੰ ਰੋਕਣ ਅਤੇ ਉਸਨੂੰ ਨਸ਼ਟ ਕਰਨ ਲਈ ਮਿਜ਼ਾਈਲਾਂ ਵੀ ਦਾਗੀਆਂ ਹਨ।

#saddatvusa#DonaldTrump#america#iran#WarUpdate

LEAVE A REPLY

Please enter your comment!
Please enter your name here