ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ ਕਿਹਾ, ਕਿ ਉਹ ਦੋਵੇਂ ਦੇਸ਼ਾਂ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਹੋ ਰਹੀ ਗੱਲਬਾਤ ਦੌਰਾਨ ਈਰਾਨ ਵੱਲੋਂ ਦਿੱਤੇ ਗਏ ਨਵੇਂ ਪ੍ਰਸਤਾਵ ਤੋਂ ਬਿਲਕੁੱਲ ਵੀ ਸੰਤੁਸ਼ਟ ਨਹੀਂ ਹਨ ! ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਹੈ, ਕਿ ਉਹ ਸਮਝੌਤਾ ਕਰਨਾ ਚਾਹੁੰਦੇ ਹਨ, ਪਰ ਮੈਂ ਇਸ ਤੋਂ ਸੰਤੁਸ਼ਟ ਨਹੀਂ ਹਾਂ, ਇਸ ਲਈ ਵੇਖਦੇ ਹਾਂ, ਕਿ ਅੱਗੇ ਕੀ ਹੁੰਦਾ ਹੈ ?ਹਾਲਾਂਕਿ ਟਰੰਪ ਨੇ ਇਸ ਬਾਰੇ ਕੋਈ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ, ਕਿ ਪ੍ਰਸਤਾਵ ਵਿੱਚ ਕਿਹੜੀਆਂ ਕਿਹੜੀਆਂ ਖਾਮੀਆਂ ਹਨ ! ਰਾਸ਼ਟਰਪਤੀ ਨੇ ਦੱਸਿਆ ਕਿ ਪਿਛਲੇ ਹਫਤੇ ਪਾਕਿਸਤਾਨ ਜਾਣ ਵਾਲੇ ਆਪਣੇ ਦੂਤਾਂ ਦੀ ਯਾਤਰਾ ਰੱਦ ਕਰਨ ਤੋਂ ਬਾਅਦ ਹੁਣ ਫੋਨ ਰਾਹੀ ਗੱਲਬਾਤ ਜਾਰੀ ਹੈ ! ਉਹਨਾਂ ਨੇ ਈਰਾਨ ਦੀ ਲੀਡਰਸ਼ਿਪ ਪ੍ਰਤੀ ਨਿਰਾਸ਼ਾ ਜਾਹਿਰ ਕਰਦਿਆਂ, ਉਹਨਾਂ ਨੂੰ ਖਿੰਡੀ ਹੋਈ ਲੀਡਰਸ਼ਿਪ ਵੀ ਦੱਸਿਆ, ਅਤੇ ਕਿਹਾ ਕਿ ਉਹ ਸਾਰੇ ਸਮਝੌਤਾ ਕਰਨਾ ਚਾਹੁੰਦੇ ਹਨ, ਪਰ ਉਹ ਸਾਰੇ ਉਲਝੇ ਹੋਏ ਹਨ !
ਈਰਾਨ ਵੱਲੋਂ ਇਹ ਪ੍ਰਸਤਾਵ ਅਜਿਹੇ ਸਮੇਂ ਆਇਆ ਹੈ, ਜਦੋਂ ਪਿਛਲੇ ਦੋ ਮਹੀਨਿਆਂ ਤੋਂ ਜੰਗ ਜਾਰੀ ਹੈ, ਅਤੇ ਫਾਰਸ ਦੀ ਖਾੜੀ ਵਿੱਚ ਦੁਨੀਆਂ ਦੇ ਪ੍ਰਮੁੱਖ ਸਮੁੰਦਰੀ ਮਾਰਗ ਹੋਰ ਮੁਜ਼ ਜਲ-ਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ਅਜੇ ਵੀ ਪ੍ਰਭਾਵਿਤ ਹੈ। ਟਰੰਪ ਦਾ ਦਾਅਵਾ ਹੈ, ਕਿ ਤਹਿਰਾਨ ਜੰਗ ਖਤਮ ਕਰਨ ਲਈ ਸਮਝੌਤਾ ਕਰਨ ਲਈ ਬੇਤਾਬ ਹੈ, ਕਿਉਂਕਿ ਅਮਰੀਕੀ ਆਰਥਿਕ ਪਾਬੰਦੀਆਂ ਕਾਰਨ ਈਰਾਨ ਦੀ ਆਰਥਿਕਤਾ ਬਹੁਤ ਮਾੜੀ ਹਾਲਤ ਵਿੱਚ ਹੈ।

