ਟਰੰਪ ਪ੍ਰਸ਼ਾਸਨ ‘ਚ ਹੋਈ ਵੱਡੀ ਉਥਲ-ਪੁਥਲ, ਯੂ.ਐਸ. ਨੇਵੀ ਸੈਕਟਰੀ ਜੋਨ ਫੈਲਨ ਨੇ ਦਿੱਤਾ ਅਚਾਨਕ ਅਸਤੀਫਾ !

0
3

ਵਾਸ਼ਿੰਗਟਨ ਡੀ.ਸੀ. – ਅਮਰੀਕੀ ਜਲ ਸੈਨਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਰਾਨ ਜੰਗ ਦੇ ਵਿਚਕਾਰ ਅਮਰੀਕੀ ਜਲ ਸੈਨਾ ਸਕੱਤਰ ਜੋਨ ਸੀ ਫੈਲਨ ਨੇ ਟਰੰਪ ਪ੍ਰਸ਼ਾਸਨ ਵਿੱਚ ਆਪਣੇ ਅਹੂਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਂਗੋਨ ਨੇ ਐਲਾਨ ਕੀਤਾ ਹੈ, ਕਿ ਨੇਵੀ ਸਕੱਤਰ ਜੋਨ ਫੈਲਨ ਆਪਣਾ ਅਹੁਦਾ ਛੱਡ ਰਹੇ ਹਨ। ਇਹ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਜਲ ਸੈਨਾ ਨੇ ਈਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕੀਤੀ ਹੋਈ ਹੈ, ਅਤੇ ਜੰਗਬੰਦੀ ਦੀ ਨਾਜ਼ੁਕ ਸਥਿਤੀ ਦੇ ਵਿਚਕਾਰ ਦੁਨੀਆ ਭਰ ਵਿੱਚ ਤੇਹਰਾਨ ਨਾਲ ਜੁੜੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਰੱਖਿਆ ਸਕੱਤਰ ਦੇ ਲੋਕ ਸੰਪਰਕ ਸਹਾਇਕ ਸੀਨ ਪਾਰਨੇਲ ਨੇ ‘ਐਕਸ’ ‘ਤੇ ਇਸ ਸਬੰਧੀ ਇੱਕ ਬਿਆਨ ਵਿੱਚ ਫੈਲਨ ਦੀਆਂ ਸੇਵਾਵਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਹੈ, ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਜਲ ਸੈਨਾ ਵਿਭਾਗ ਵਿੱਚ ਅਹਿਮ ਯੋਗਦਾਨ ਪਾਇਆ ਹੈ ! ਅਸੀਂ ਸਕੱਤਰ ਫੈਲਨ ਦੀਆਂ ਸੇਵਾਵਾਂ ਲਈ ਬਹੁਤ ਧੰਨਵਾਦੀ ਹਾਂ, ਅਤੇ ਉਹਨਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ !

ਫੈਲਨ ਜਿਹਨਾਂ ਦੀ ਨਿਯੁਕਤੀ ਦੀ ਪੁਸ਼ਟੀ ਪਿਛਲੇ ਸਾਲ ਮਾਰਚ ਵਿੱਚ ਸੀਨੇਟ ਦੁਆਰਾ ਕੀਤੀ ਗਈ ਸੀ, ਰੱਖਿਆ ਸਕੱਤਰ ਪੀਟ ਹੇਗਸੇਥ ਦੀ ਅਗਵਾਈ ਵਿੱਚ ਪੈਂਟਾਗਨ ਤੋਂ ਕਈ ਉੱਚ ਪੱਧਰੀ ਅਸਤੀਫਿਆਂ ਦੀ ਲੜੀ ਵਿੱਚ ਨਵਾਂ ਨਾਂ ਹਨ। ਉਹਨਾਂ ਦਾ ਜਾਣਾ ਪਿਛਲੇ ਮਹੀਨੇ ਫੌਜ ਮੁਖੀ ਜਨਰਲ ਰੈਂਡੀ ਜਾਰਜ ਅਤੇ ਦੋ ਹੋਰ ਜਰਨਲਾਂ ਨੂੰ ਹਟਾਏ ਜਾਣ ਤੋਂ ਬਾਅਦ ਹੋਇਆ ਹੈ। ਇਹਨਾਂ ਕਦਮਾਂ ਨੇ ਰੱਖਿਆ ਵਿਭਾਗ ਦੇ ਅੰਦਰੂਨੀ ਕਲੇਸ਼ ਅਤੇ ਦੋਸ਼ ਪ੍ਰਤੀ ਦੋਸ਼ ਦੀ ਖੇਡ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ।

ਇਹਨਾਂ ਅਸਤੀਫਿਆਂ ਨੂੰ ਈਰਾਨ ਅਮਰੀਕਾ ਦਰਮਿਆਨ ਚੱਲ ਰਹੇ ਫੌਜੀ ਤਣਾਅ ਅਤੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੌਰਾਨ ਪੈਂਟਾਗੋਨ ਵਿੱਚ ਹੋ ਰਹੇ ਵੱਡੇ ਢਾਂਚਾਗਤ ਬਦਲਾਵ ਵਜੋ ਵੀ ਦੇਖਿਆ ਜਾ ਰਿਹਾ ਹੈ ! ਜੋਨ ਫੈਲਨ ਦਾ ਇਹ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕਾ ਰੱਖਿਆ ਵਿਭਾਗ ਵਿੱਚ ਲਗਾਤਾਰ ਲੀਡਰਸ਼ਿਪ ਪੱਧਰ ‘ਤੇ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ! ਉਹਨਾਂ ਦੇ ਆਹੁਦਾ ਛੱਡਣ ਨਾਲ ਨੇਵੀ ਦੇ ਪ੍ਰਸ਼ਾਸਨਿਕ ਅਤੇ ਰਣਨੀਤਿਕ ਫੈਸਲਿਆਂ ‘ਤੇ ਵੀ ਅਸਰ ਪੈ ਸਕਦਾ ਹੈ !

ਫਿਲਹਾਲ ਉਹਨਾਂ ਦੇ ਅਸਤੀਫੇ ਦੇ ਪਿੱਛੇ ਦੇ ਕਾਰਨਾਂ ਬਾਰੇ ਅਧਿਕਾਰਤ ਤੌਰ ‘ਤੇ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਹਨਾਂ ਦੇ ਜਾਣ ਤੋਂ ਬਾਅਦ ਅੰਡਰ ਸੈਕਟਰੀ ਹੰਗ ਕਾਓ ਜਲ ਸੈਨਾ ਦੇ ਕਾਰਜਕਾਰੀ ਸਕੱਤਰ ਵਜੋ ਅਹੂਦਾ ਸੰਭਾਲਣਗੇ। ਕਾਓ ਜਲ ਸੈਨਾ ਵਿੱਚ 25 ਸਾਲਾਂ ਦਾ ਜੰਗੀ ਤਜਰਬਾ ਰੱਖਣ ਵਾਲੇ ਇੱਕ ਤਜਰਬੇਕਾਰ ਅਧਿਕਾਰੀ ਹਨ !

#saddatvusa#johncphelan#NewsUpdate

LEAVE A REPLY

Please enter your comment!
Please enter your name here