Trump ਨੇ ਆਪਣੇ State of the Union ਸੰਬੋਧਨ ਵਿੱਚ ਕਿਹਾ ਕਿ ਵਿਦੇਸ਼ੀ ਦੇਸ਼ਾਂ ਵੱਲੋਂ ਅਦਾ ਕੀਤੀਆਂ ਜਾਣ ਵਾਲੀਆਂ ਟੈਰਿਫ਼ ਰਕਮਾਂ ਆਧੁਨਿਕ ਆਮਦਨ ਕਰ (Income Tax) ਪ੍ਰਣਾਲੀ ਦੀ ਥਾਂ ਲੈਣਗੀਆਂ।

0
6

Donald Trump ਨੇ ਆਪਣੇ ਸਲਾਨਾ State of the Union ਸੰਬੋਧਨ ਦੌਰਾਨ ਵਿਦੇਸ਼ੀ ਦੇਸ਼ਾਂ ‘ਤੇ ਲਗਾਈਆਂ ਵਿਆਪਕ ਟੈਰਿਫ਼ਾਂ ਦਾ ਬਚਾਵ ਕਰਦੇ ਹੋਏ ਕਿਹਾ ਕਿ ਜਿਹੜੇ ਦੇਸ਼ ਸਾਲਾਂ ਤੋਂ ਅਮਰੀਕਾ ਦਾ ਫਾਇਦਾ ਚੁੱਕਦੇ ਰਹੇ ਹਨ, ਹੁਣ ਉਹ ਅਰਬਾਂ ਡਾਲਰ ਭਰ ਰਹੇ ਹਨ। ਰਿਪਬਲਿਕਨ ਨੇਤਾ ਨੇ ਦਾਅਵਾ ਕੀਤਾ ਕਿ ਇਹ ਟੈਰਿਫ਼ ਆਧੁਨਿਕ ਆਮਦਨ ਕਰ (Income Tax) ਪ੍ਰਣਾਲੀ ਦੀ ਥਾਂ ਲੈ ਸਕਦੀਆਂ ਹਨ — ਇਹ ਗੱਲ ਉਹ ਆਪਣੇ ਦੂਜੇ ਕਾਰਜਕਾਲ ਦੇ ਸ਼ੁਰੂ ਵਿੱਚ ਵੀ ਕਰ ਚੁੱਕੇ ਹਨ।

ਉਨ੍ਹਾਂ ਕਿਹਾ, “ਸਮੇਂ ਦੇ ਨਾਲ ਮੇਰਾ ਵਿਸ਼ਵਾਸ ਹੈ ਕਿ ਵਿਦੇਸ਼ੀ ਦੇਸ਼ਾਂ ਵੱਲੋਂ ਅਦਾ ਕੀਤੀਆਂ ਜਾਣ ਵਾਲੀਆਂ ਟੈਰਿਫ਼ਾਂ, ਪੁਰਾਣੇ ਸਮਿਆਂ ਵਾਂਗ, ਆਮਦਨ ਕਰ ਪ੍ਰਣਾਲੀ ਦੀ ਥਾਂ ਵੱਡੇ ਪੱਧਰ ‘ਤੇ ਲੈ ਲੈਣਗੀਆਂ ਅਤੇ ਮੇਰੇ ਪਿਆਰੇ ਅਮਰੀਕੀ ਲੋਕਾਂ ‘ਤੇ ਪਿਆ ਵੱਡਾ ਆਰਥਿਕ ਬੋਝ ਘਟਾ ਦੇਣਗੀਆਂ।”

ਟਰੰਪ ਦੇ ਮੁਤਾਬਕ, ਅਮਰੀਕਾ ਦੀ ਆਰਥਿਕ ਬਹਾਲੀ ਦਾ ਇੱਕ ਮੁੱਖ ਕਾਰਨ ਟੈਰਿਫ਼ਾਂ ਹਨ। ਉਨ੍ਹਾਂ ਕਿਹਾ, “ਮੈਂ ਇਹ ਟੈਰਿਫ਼ਾਂ ਵਰਤੀਆਂ ਅਤੇ ਸੈਂਕੜਿਆਂ ਅਰਬ ਡਾਲਰ ਇਕੱਠੇ ਕੀਤੇ, ਤਾਂ ਜੋ ਆਪਣੇ ਦੇਸ਼ ਲਈ ਵਧੀਆ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਸਮਝੌਤੇ ਕਰ ਸਕੀਏ। ਸਭ ਕੁਝ ਵਧੀਆ ਚੱਲ ਰਿਹਾ ਸੀ। ਜਿਹੜੇ ਦੇਸ਼ ਦਹਾਕਿਆਂ ਤੋਂ ਸਾਡਾ ਨੁਕਸਾਨ ਕਰ ਰਹੇ ਸਨ, ਹੁਣ ਉਹ ਸੈਂਕੜਿਆਂ ਅਰਬ ਡਾਲਰ ਭਰ ਰਹੇ ਹਨ।”

ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਦੋਵੇਂ ਪੱਖ ਖੁਸ਼ ਹਨ ਅਤੇ ਨਵੇਂ ਸਮਝੌਤੇ ਹੋ ਚੁੱਕੇ ਹਨ। “ਉਹ ਪਹਿਲਾਂ ਜਿੰਨਾ ਮੁਨਾਫ਼ਾ ਨਹੀਂ ਕਮਾ ਰਹੇ, ਪਰ ਅਸੀਂ ਬਹੁਤ ਕਮਾ ਰਹੇ ਹਾਂ। ਕੋਈ ਮਹਿੰਗਾਈ ਨਹੀਂ ਸੀ, ਅਤੇ ਸ਼ਾਨਦਾਰ ਵਿਕਾਸ ਹੋਇਆ,” ਉਨ੍ਹਾਂ ਨੇ ਜੋੜਿਆ।

ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ‘ਤੇ ਵੀ ਨਾਰਾਜ਼ਗੀ ਜਤਾਈ, ਜਿਸ ਵਿੱਚ ਉਨ੍ਹਾਂ ਦੀਆਂ ਪਹਿਲਾਂ ਲਗਾਈਆਂ ਵਿਆਪਕ ਆਯਾਤ ਸ਼ੁਲਕਾਂ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਫ਼ੈਸਲੇ ਨੂੰ “ਬਹੁਤ ਹੀ ਦੁੱਖਦਾਈ” ਕਰਾਰ ਦਿੱਤਾ।

ਉਨ੍ਹਾਂ ਕਿਹਾ, “ਸਿਰਫ਼ ਚਾਰ ਦਿਨ ਪਹਿਲਾਂ ਸੰਯੁਕਤ ਰਾਜ ਸੁਪਰੀਮ ਕੋਰਟ ਦਾ ਇੱਕ ਦੁੱਖਦਾਈ ਫ਼ੈਸਲਾ ਆਇਆ। ਪਰ ਚੰਗੀ ਖ਼ਬਰ ਇਹ ਹੈ ਕਿ ਜ਼ਿਆਦਾਤਰ ਦੇਸ਼ ਅਤੇ ਕੰਪਨੀਆਂ ਉਹੀ ਸਮਝੌਤੇ ਜਾਰੀ ਰੱਖਣਾ ਚਾਹੁੰਦੀਆਂ ਹਨ ਜੋ ਪਹਿਲਾਂ ਹੀ ਹੋ ਚੁੱਕੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਰਾਸ਼ਟਰਪਤੀ ਵਜੋਂ ਮੇਰੇ ਕੋਲ ਨਵੇਂ ਸਮਝੌਤੇ ਕਰਨ ਦੀ ਕਾਨੂੰਨੀ ਤਾਕਤ ਹੋਰ ਵੀ ਕਠੋਰ ਹੋ ਸਕਦੀ ਹੈ। ਇਸ ਲਈ ਉਹ ਪਹਿਲਾਂ ਤੈਅ ਕੀਤੇ ਸਫਲ ਰਾਹ ‘ਤੇ ਹੀ ਅੱਗੇ ਵਧਣਗੇ।”

Donald Trump ਨੇ ਆਪਣਾ “ਜੰਗਾਂ ਸੁਲਝਾਉਣ” ਵਾਲਾ ਦਾਅਵਾ ਵੀ ਦੁਹਰਾਇਆ ਅਤੇ ਕਿਹਾ ਕਿ ਕਈ ਦੇਸ਼ਾਂ ਨਾਲ ਮਸਲੇ ਟੈਰਿਫ਼ਾਂ ਦੀ ਧਮਕੀ ਕਾਰਨ ਹੀ ਹੱਲ ਹੋਏ।

ਉਨ੍ਹਾਂ ਕਿਹਾ, “ਨਿਰਾਸ਼ਾਜਨਕ ਫ਼ੈਸਲੇ ਦੇ ਬਾਵਜੂਦ, ਇਹ ਤਾਕਤਵਰ ਦੇਸ਼ ਸਾਡੇ ਦੇਸ਼ ਲਈ ਵੱਡੀ ਰਕਮ ਬਚਾ ਰਹੇ ਹਨ — ਜਿਹੜੀ ਰਕਮ ਅਸੀਂ ਇਕੱਠੀ ਕਰ ਰਹੇ ਹਾਂ। ਜਿਨ੍ਹਾਂ ਕਈ ਜੰਗਾਂ ਨੂੰ ਮੈਂ ਸੁਲਝਾਇਆ, ਉਹਨਾਂ ਵਿੱਚ ਅਮਨ ਕਾਇਮ ਕਰਨ ਵਿੱਚ ਟੈਰਿਫ਼ਾਂ ਦੀ ਧਮਕੀ ਅਹਿਮ ਰਹੀ। ਮੈਂ ਉਹਨਾਂ ਨੂੰ ਇਸ ਤੋਂ ਬਿਨਾਂ ਸੁਲਝਾ ਨਹੀਂ ਸਕਦਾ ਸੀ। ਇਹ ਟੈਰਿਫ਼ਾਂ ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਅਤੇ ਪਰਖੇ ਹੋਏ ਵਿਕਲਪੀ ਕਾਨੂੰਨੀ ਪ੍ਰਬੰਧਾਂ ਹੇਠ ਜਾਰੀ ਰਹਿਣਗੀਆਂ।”

ਟਰੰਪ ਨੇ ਕਿਹਾ ਕਿ ਇਹ ਪ੍ਰਬੰਧ ਥੋੜ੍ਹੇ ਜਟਿਲ ਹੋ ਸਕਦੇ ਹਨ, ਪਰ ਹੋਰ ਮਜ਼ਬੂਤ ਹੱਲ ਵੱਲ ਲੈ ਜਾਣਗੇ। “ਕਾਂਗਰਸ ਦੀ ਕਾਰਵਾਈ ਦੀ ਲੋੜ ਨਹੀਂ ਹੋਵੇਗੀ। ਇਹ ਪਹਿਲਾਂ ਹੀ ਪਰਖੇ ਅਤੇ ਮਨਜ਼ੂਰ ਕੀਤੇ ਗਏ ਹਨ। ਸਮੇਂ ਦੇ ਨਾਲ, ਮੇਰਾ ਵਿਸ਼ਵਾਸ ਹੈ ਕਿ ਟੈਰਿਫਾਂ ਲੋਕਾਂ ‘ਤੇ ਪਿਆ ਵੱਡਾ ਆਰਥਿਕ ਬੋਝ ਘਟਾ ਦੇਣਗੀਆਂ।

ਵ੍ਹਾਈਟ ਹਾਊਸ ਵਾਪਸੀ ਤੋਂ ਛੇ ਮਹੀਨੇ ਦੇ ਅੰਦਰ ਹੀ ਟਰੰਪ ਨੇ ਪੁਰਾਣੇ ਗਲੋਬਲ ਆਰਥਿਕ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਅਮਰੀਕਾ ਦੀ ਵੱਡੀ ਆਰਥਿਕ ਤਾਕਤ ਦਾ ਇਸਤੇਮਾਲ ਕਰਕੇ ਉਹਨਾਂ ਦੇਸ਼ਾਂ ਨੂੰ ਸਜ਼ਾ ਦਿੱਤੀ ਜਿਹੜੇ ਇਕ-ਪੱਖੀ ਵਪਾਰ ਸਮਝੌਤਿਆਂ ਲਈ ਤਿਆਰ ਨਹੀਂ ਸਨ, ਅਤੇ ਜਿਹੜੇ ਸਹਿਮਤ ਹੋਏ ਉਨ੍ਹਾਂ ਤੋਂ ਵੱਡੀਆਂ ਰਿਆਯਤਾਂ ਲਈਆਂ।

2 ਅਪ੍ਰੈਲ ਨੂੰ ਉਨ੍ਹਾਂ ਨੇ “ਪਾਰਸਪਰਿਕ” ਟੈਕਸਾਂ ਦਾ ਐਲਾਨ ਕੀਤਾ, ਜਿਸ ਅਧੀਨ ਉਹਨਾਂ ਦੇਸ਼ਾਂ ਤੋਂ 50 ਫ਼ੀਸਦੀ ਤੱਕ ਆਯਾਤ ਸ਼ੁਲਕ ਲਗਾਇਆ ਗਿਆ ਜਿਨ੍ਹਾਂ ਨਾਲ ਅਮਰੀਕਾ ਦਾ ਵਪਾਰ ਘਾਟਾ ਸੀ, ਅਤੇ ਹੋਰ ਲਗਭਗ ਸਾਰੇ ਦੇਸ਼ਾਂ ‘ਤੇ 10 ਫ਼ੀਸਦੀ ਬੇਸਲਾਈਨ ਟੈਕਸ ਲਗਾਇਆ ਗਿਆ। ਉਨ੍ਹਾਂ ਨੇ 1977 ਦੇ ਕਾਨੂੰਨ ਦਾ ਹਵਾਲਾ ਦੇ ਕੇ ਵਪਾਰ ਘਾਟੇ ਨੂੰ ਰਾਸ਼ਟਰੀ ਐਮਰਜੈਂਸੀ ਕਰਾਰ ਦਿੱਤਾ, ਜਿਸ ਨਾਲ ਇਹ ਵਿਆਪਕ ਆਯਾਤ ਸ਼ੁਲਕ ਜਾਇਜ਼ ਠਹਿਰਾਏ ਗਏ।

ਐਲਾਨ ਤੋਂ ਬਾਅਦ ਵਿਰੋਧ ਦੇ ਮਾਹੌਲ ਵਿਚ, ਟਰੰਪ ਨੇ ਪਾਰਸਪਰਿਕ ਟੈਰਿਫ਼ਾਂ ਨੂੰ 90 ਦਿਨਾਂ ਲਈ ਰੋਕ ਦਿੱਤਾ ਤਾਂ ਜੋ ਦੇਸ਼ਾਂ ਨੂੰ ਗੱਲਬਾਤ ਦਾ ਮੌਕਾ ਮਿਲ ਸਕੇ। ਬਾਅਦ ਵਿੱਚ ਕੁਝ ਦੇਸ਼ ਉਨ੍ਹਾਂ ਦੀਆਂ ਸ਼ਰਤਾਂ ਮੰਨ ਗਏ, ਜਦਕਿ ਜਿਹੜੇ ਨਹੀਂ ਮੰਨੇ, ਉਨ੍ਹਾਂ ‘ਤੇ ਹੋਰ ਸਖ਼ਤ ਟੈਰਿਫ਼ਾਂ ਲਗਾਈਆਂ ਗਈਆਂ।

ਹਾਲਾਂਕਿ, ਅਮਰੀਕੀ ਸੁਪਰੀਮ ਕੋਰਟ ਦੇ 6-3 ਦੇ ਹਾਲੀਆ ਫ਼ੈਸਲੇ ਨੇ ਟਰੰਪ ਦੀ ਆਰਥਿਕ ਨੀਤੀ ਨੂੰ ਝਟਕਾ ਦਿੱਤਾ। ਇਸ ਫ਼ੈਸਲੇ ਨਾਲ ਨਾਰਾਜ਼ ਹੋ ਕੇ, ਉਨ੍ਹਾਂ ਨੇ ਕੁਝ ਘੰਟਿਆਂ ਦੇ ਅੰਦਰ ਹੀ ਦੁਨੀਆ ਭਰ ਤੋਂ ਆਯਾਤ ‘ਤੇ 15 ਫ਼ੀਸਦੀ ਨਵਾਂ ਟੈਰਿਫ਼ ਆਰਡਰ ਸਾਇਨ ਕਰ ਦਿੱਤਾ। ਇਹ ਨਵੇਂ ਟੈਰਿਫ਼ 150 ਦਿਨਾਂ ਦੀ ਸੀਮਾ ਵਾਲੇ ਕਾਨੂੰਨ ਹੇਠ ਲਾਗੂ ਹੋਣਗੇ ਅਤੇ “ਲਗਭਗ ਤੁਰੰਤ” ਪ੍ਰਭਾਵੀ ਹੋ ਜਾਣਗੇ।

#saddatvusa#DonaldTrump#StateOfTheUnion#statement

LEAVE A REPLY

Please enter your comment!
Please enter your name here