ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤੀਜੀ ਦੁਨੀਆ ਦੇ ਮੁਲਕਾਂ ਤੋਂ ਇਮੀਗ੍ਰੇਸ਼ਨ ਉੱਤੇ ਮੁਕੰਮਲ ਰੋਕ ਲਾਏ ਜਾਣ ਦਰਮਿਆਨ ਭਾਰਤੀ ਲੋਕਾਂ ਦੀਆਂ 70 ਫ਼ੀਸਦੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਨੈਸ਼ਨਲ ਫਾਊਂਡੇਸ਼ਨ ਆਫ ਅਮੈਰਿਕ ਪੋਲਿਸੀ ਵੱਲੋਂ 2015 ਤੋਂ 2025 ਦਰਮਿਆਨ H-1B ਵੀਜ਼ਿਆਂ ਬਾਰੇ ਕਿਤੇ ਵਿਸ਼ਲੇਸ਼ਣ ਮੁਤਾਬਕ ਇਸ ਸਾਲ ਭਾਰਤੀ ਆਈ.ਟੀ. ਫਰਮਾਂ ਨੂੰ ਸਿਰਫ 4,573 ਵੀਜ਼ਾ ਪ੍ਰਵਾਨਗੀਆਂ ਮਿਲੀਆਂ, ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ 37 ਫ਼ੀਸਦੀ ਘੱਟ ਬਣਦੀਆਂ ਹਨ ਜਦਕਿ 2015 ਦੇ ਮੁਕਾਬਲੇ ਇਹ ਆਂਕੜਾ 70 ਫ਼ੀਸਦੀ ਘੱਟ ਬਣਦਾ ਹੈ। H-1B ਵੀਜ਼ਾ ਯੋਜਨਾ ਅਧੀਨ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਵਾਲੀਆਂ ਸਿਖਰਲੀਆਂ 25 ਫਰਮਾਂ ਵਿੱਚੋਂ ਸਿਰਫ਼ 3 ਹੀ ਭਾਰਤੀ ਸਨ !
ਕੌਮਾਂਤਰੀ ਅੰਕੜਿਆਂ ਦੇ ਹਿਸਾਬ ਨਾਲ ਐਮਾਜ਼ੋਨ ਦੇ ਮੁਲਾਜ਼ਮਾਂ ਨੂੰ 4,644 ਵੀਜ਼ੇ ਮਿਲੇ ਜਦਕਿ ਮੈਟਾ ਦੇ ਮੁਲਾਜ਼ਮ 1,555 ਵੀਜ਼ਾ ਪ੍ਰਵਾਨਗੀ ਨਾਲ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਮਾਈਕਰੋਸੋਫਟ ਨੂੰ 1,394 ਅਤੇ ਗੂਗਲ ਨੂੰ 1,050 ਵੀਜ਼ਾ ਪ੍ਰਵਾਨਗੀਆਂ ਹਾਸਲ ਹੋਈਆਂ ! ਨੈਸ਼ਨਲ ਫਾਊਂਡੇਸ਼ਨ ਆਫ ਅਮੈਰੀਕ ਪਾਲਿਸੀ ਕਾਰਜਕਾਰੀ ਡਾਇਰੈਕਟਰ ਸਟੂਅਰਟ ਐਂਡਰਸਨ ਦਾ ਕਹਿਣਾ ਸੀ ਕਿ ਭਾਰਤੀ ਕੰਪਨੀਆਂ ਘੱਟ ਵੀਜ਼ੇ ਮਿਲਣ ਦੇ ਬਾਵਜੂਦ ਆਪਣੀਆਂ ਸੇਵਾਵਾਂ ਸੰਭਾਲਣ ਦੇ ਯਤਨ ਕਰ ਰਹੀਆਂ ਹਨ, ਪਰ ਟਰੰਪ ਦੇ ਸੱਤਾ ਵਿੱਚ ਆਉਣ ਮਗਰੋਂ ਅਮਰੀਕਾ ਦੀਆਂ ਟੈਕ ਫਰਮਜ਼ ਨੂੰ ਕੋਈ ਬਹੁਤ ਫਰਕ ਨਹੀਂ ਪਿਆ !
#saddatvusa#usa#immigration#news#NewsUpdate#H1BVisa#Washington#DonaldTrump

