ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਮੂਜ਼ ਜਲਡਮਰੂਮੱਧ ‘ਤੇ ਟੋਲ ਲਗਾਉਣਗੇ, ਈਰਾਨ ਸਮਝੌਤੇ ਸਬੰਧੀ ਟਰੰਪ ਦੀ ਨਵੀਂ ਰਣਨੀਤੀ !

0
5

ਵਾਸ਼ਿੰਗਟਨ – ਵਾਸ਼ਿੰਗਟਨ ਤੋਂ ਜਾਣਕਾਰੀ ਸਾਹਮਣੇ ਆਈ ਹੈ, ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹੋਰਮੂਜ਼ ਜਲਡਮਰੂਮੱਧ ਰਾਹੀ ਲੰਘਣ ਵਾਲੇ ਜਹਾਜ਼ਾਂ ਤੋਂ ਹੁਣ ਈਰਾਨ ਕੋਈ ਟੋਲ ਨਹੀਂ ਵਸੂਲੇਗਾ। ਨਾਲ ਹੀ ਉਹਨਾਂ ਨੇ ਇਹ ਵੀ ਚੇਤਾਵਨ ਦਿੱਤੀ ਹੈ ਕਿ ਜੇਕਰ ਈਰਾਨ ਨਾਲ ਹੋਇਆ ਸਮਝੌਤਾ ਪੂਰਾ ਨਹੀਂ ਹੁੰਦਾ ਤਾਂ ਅਮਰੀਕਾ ਖੁਦ ਇਸ ਰਸਤੇ ‘ਤੇ ਟੋਲ ਲਗਾਉਣ ਬਾਰੇ ਵਿਚਾਰ ਕਰ ਸਕਦਾ ਹੈ। ਇਹ ਬਿਆਨ ਟਰੰਪ ਨੇ ਆਪਣੇ ਸੋਸ਼ਲ ਪਲੇਟਫਾਰਮ ‘ਤੇ ਕੀਤਾ ! ਟਰੰਪ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ 60 ਦਿਨਾਂ ਦੀ ਮਿਆਦ ਅੰਦਰ ਅਤੇ ਉਸ ਤੋਂ ਬਾਅਦ ਵੀ ਹੋਰਮੂਜ਼ ਸਟ੍ਰੇਟ ਵਿੱਚ ਕੋਈ ਟੋਲ ਨਹੀਂ ਲਗਾਇਆ ਜਾਵੇਗਾ। ਹਾਲਾਂਕਿ ਉਹਨਾਂ ਨੇ ਨਾਲ ਇਹ ਵੀ ਕਿਹਾ, ਕਿ ਜੇਕਰ ਕੋਈ ਵਿਆਪਕ ਸਮਝੌਤਾ ਨਹੀਂ ਹੋ ਸਕਿਆ ਤਾਂ, ਅਮਰੀਕਾ ਮਧ ਪੂਰਬ ਦੇ ਦੇਸ਼ਾਂ ਲਈ ਆਪਣੀ ਸੁਰੱਖਿਆ ਸੇਵਾਵਾਂ ਦੇ ਬਦਲੇ ਖੁਦ ਟੋਲ ਲਾਗੂ ਕਰ ਸਕਦਾ ਹੈ। ਉਹਨਾਂ ਨੇ ਇਸ ਨੂੰ ਅਮਰੀਕਾ ਦੀ ਗਾਰਡੀਅਨ ਐਂਜਲ ਭੂਮਿਕਾ ਨਾਲ ਜੋੜਿਆ ! ਇਸ ਦੌਰਾਨ ਟਰੰਪ ਨੇ ਇਰਾਨ ਵੱਲੋਂ ਕੀਤੇ ਗਏ ਉਹਨਾਂ ਦਾਅਵਿਆਂ ‘ਤੇ ਕੋਈ ਸਿੱਧੀ ਪ੍ਰਤਿਕਿਰਿਆ ਨਹੀਂ ਦਿੱਤੀ, ਜਿਨਾਂ ਵਿੱਚ ਕਿਹਾ ਗਿਆ ਸੀ, ਕਿ ਲਿਬਨਾਨ ਵਿੱਚ ਸੀਜ਼ਫਾਇਰ ਦੀ ਉਲੰਘਣਾ ਕਰਨ ਹੋਰਮੂਜ਼ ਜਲਡਮਰੂ ਨੂੰ ਮੁੜ ਬੰਦ ਕਰ ਦਿੱਤਾ ਗਿਆ ਹੈ।

ਇਸ ਸਮਝੌਤੇ ਤੋਂ ਬਾਅਦ ਇਸ ਰਸਤੇ ਨੂੰ 60 ਦਿਨਾਂ ਲਈ ਖੋਲਿਆ ਗਿਆ ਸੀ, ਅਤੇ ਇਸ ਦੌਰਾਨ ਕੋਈ ਵੀ ਫੀਸ ਨਾ ਲੈਣ ਦੀ ਗੱਲ ਵੀ ਕੀਤੀ ਗਈ ਸੀ। ਹਾਲਾਂਕਿ ਸ਼ਨੀਵਾਰ ਨੂੰ ਈਰਾਨ ਦੀ ਸੰਯੁਕਤ ਫੌਜੀ ਕਮਾਨ ਵੱਲੋਂ ਕਿਹਾ ਗਿਆ, ਕਿ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਹੋਣ ਕਾਰਨ ਜਲਡਮਰੂ ਬੰਦ ਕੀਤਾ ਗਿਆ ਹੈ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਨੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ, ਕਿ ਇਲਾਕੇ ਵਿੱਚ ਸਮੁੰਦਰੀ ਆਵਾਜਾਈ ਜਾਰੀ ਹੈ। ਹੋਰਮੂਜ਼ ਜਲਡਮਰੂ ਨੂੰ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੁਨੀਆਂ ਦੇ ਲਗਭਗ 20 ਫੀਸਦੀ ਤੇਲ ਅਤੇ ਪ੍ਰਾਕ੍ਰਿਤ ਗੈਸ ਦੀ ਆਵਾਜਾਈ ਇਸ ਰਸਤੇ ਰਾਹੀ ਹੁੰਦੀ ਹੈ, ਅਤੇ ਇਸ ਦੇ ਨਾਲ ਹੀ ਵਿਸ਼ਵ ਪੱਧਰ ‘ਤੇ ਹੋਣ ਵਾਲੇ ਖਾਦ ਵਪਾਰ ਦਾ ਤਕਰੀਬਨ 30 ਫੀਸਦੀ ਹਿੱਸਾ ਵੀ ਇਸੇ ਰਸਤੇ ਤੋਂ ਲੰਘਦਾ ਹੈ।

#saddatvusa#DonaldTrump#staraightofhormuz#toll#charged#usa

LEAVE A REPLY

Please enter your comment!
Please enter your name here