ਅਮਰੀਕਾ ਦੇ ਮੈਸੇਚਿਊਸੇਟਸ (Massachusetts) ਵਿੱਚ 17 ਸਾਲਾ ਭਾਰਤੀ ਮੂਲ ਦੇ ਨੌਜਵਾਨ ਅਰਜੁਨ ਅਰਵਿੰਦ ’ਤੇ ਆਪਣੀ 45 ਸਾਲਾ ਮਾਂ ਸੁਧਾ ਵੈਂਕਟੇਸਨ ਅਤੇ 14 ਸਾਲਾ ਛੋਟੇ ਭਰਾ ਸਿੱਧਾਰਥ ਅਰਵਿੰਦ ਦੀ ਹੱਤਿਆ ਦੇ ਦੋਸ਼ ਲੱਗੇ ਹਨ। ਦੋਵੇਂ ਮ੍ਰਿਤਕ 11 ਅਗਸਤ ਨੂੰ ਐਕਟਨ ਸਥਿਤ ਆਪਣੇ ਘਰ ਵਿੱਚ ਮਿਲੇ।
ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਅਰਜੁਨ ਆਪਣੀ ਮਾਂ ਦੀ ਕਾਰ ਲੈ ਕੇ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਵੇਲੈਂਡ ਵਿੱਚ ਕਾਬੂ ਕਰ ਲਿਆ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਹਾਲ ਹੀ ਵਿੱਚ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਵਿਚਾਰਾਂ ਲਈ ਇੰਟਰਨੈੱਟ ਅਤੇ ChatGPT ’ਤੇ ਖੋਜਾਂ ਕਰ ਰਿਹਾ ਸੀ। ਮਾਮਲੇ ਦੀ ਜਾਂਚ ਜਾਰੀ ਹੈ।

