ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਅੰਤਿਮ ਸਬੂਤ ਨਹੀਂ।

0
4

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਅੰਤਿਮ ਸਬੂਤ ਨਹੀਂ। ਇਸ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਚਰਚਾ ਸ਼ੁਰੂ ਹੋ ਗਈ।

ਲੋਕਾਂ ਨੇ ਸਵਾਲ ਪੁੱਛਿਆ ਕਿ ਜੇ ਪਾਸਪੋਰਟ ਨਾਗਰਿਕਤਾ ਦਾ ਪੱਕਾ ਸਬੂਤ ਨਹੀਂ, ਤਾਂ ਫਿਰ ਕਿਹੜਾ ਦਸਤਾਵੇਜ਼ ਹੈ? ਕਈ ਨੇਤਾਵਾਂ ਅਤੇ ਮਾਹਿਰਾਂ ਨੇ ਵੀ ਇਸ ‘ਤੇ ਆਪਣੀ ਰਾਏ ਦਿੱਤੀ।

ਕਾਨੂੰਨੀ ਮਾਹਿਰਾਂ ਨੇ ਸਮਝਾਇਆ ਕਿ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਸਰਕਾਰ ਨਾਗਰਿਕਤਾ ਦੀ ਜਾਂਚ ਕਰਦੀ ਹੈ, ਪਰ ਕਾਨੂੰਨ ਅਨੁਸਾਰ ਨਾਗਰਿਕਤਾ ਦਾ ਅੰਤਿਮ ਫੈਸਲਾ ਸਿਟੀਜ਼ਨਸ਼ਿਪ ਐਕਟ 1955 ਦੇ ਅਧੀਨ ਹੁੰਦਾ ਹੈ। ਇਸ ਲਈ ਪਾਸਪੋਰਟ ਨਾਗਰਿਕਤਾ ਦਾ ਮਜ਼ਬੂਤ ਸਬੂਤ ਤਾਂ ਹੈ, ਪਰ ਹਰ ਹਾਲਤ ਵਿੱਚ ਅੰਤਿਮ ਸਬੂਤ ਨਹੀਂ ਮੰਨਿਆ ਜਾਂਦਾ।

ਇਸ ਨਾਲ ਲੋਕਾਂ ਵਿੱਚ ਇਹ ਭਰਮ ਪੈਦਾ ਹੋਇਆ ਕਿ ਜੇ ਪਾਸਪੋਰਟ ਅਤੇ ਵੋਟਰ ਕਾਰਡ ਵੀ ਅੰਤਿਮ ਸਬੂਤ ਨਹੀਂ ਹਨ, ਤਾਂ ਨਾਗਰਿਕਤਾ ਸਾਬਤ ਕਰਨ ਲਈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ।

ਪਾਸਪੋਰਟ ਭਾਰਤੀ ਨਾਗਰਿਕ ਹੋਣ ਦਾ ਮਹੱਤਵਪੂਰਨ ਸਬੂਤ ਹੈ, ਪਰ ਕਾਨੂੰਨੀ ਤੌਰ ‘ਤੇ ਨਾਗਰਿਕਤਾ ਦਾ ਅੰਤਿਮ ਫੈਸਲਾ ਹੋਰ ਕਾਨੂੰਨੀ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਭਾਈ ਅਮ੍ਰਿਤਪਾਲ ਸਿੰਘ ਨੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਸੀ, ਕਿ ਭਾਰਤੀ ਪਾਸਪੋਰਟ ਕਿਸੇ ਵੀ ਭਾਰਤੀ ਨਾਗਰਿਕ ਨੂੰ ਪੱਕਾ ਭਾਰਤ ਦਾ ਨਿਵਾਸੀ ਸਾਬਿਤ ਨਹੀਂ ਕਰਦਾ ਹੈ, ਇਹ ਸਿਰਫ਼ ਇੱਕ Travel Document ਹੈ, ਭਾਰਤੀ ਨਾਗਰਿਕਤਾ ਦਾ ਪੱਕਾ ਸਬੂਤ ਨਹੀਂ ਹੈ !

ਇਸੇ ਦੌਰਾਨ ਉਹਨਾਂ ਨੇ ਇਹ ਵੀ ਨੇ ਕਿਹਾ ਸੀ, ਕਿ ਮਹਾਤਮਾ ਗਾਂਧੀ ਕੋਲ ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਸੀ, ਕੀ ਤੁਸੀਂ ਉਹਨਾਂ ਨੂੰ ਬ੍ਰਿਟਿਸ਼ ਮੰਨਦੇ ਹੋ ਜਾਂ ਫ਼ਿਰ ਭਾਰਤੀ, ਅੱਗੋਂ ਪੱਤਰਕਾਰ ਦਾ ਜਵਾਬ ਸੀ ਕਿ ਉਹ ਮਹਾਤਮਾ ਗਾਂਧੀ ਨੂੰ ਭਾਰਤੀ ਮੰਨਦੇ ਹਨ !

#saddatvusa#indian#passport#NewsUpdate#bhaiamritpalsinghkhalsa#indiangovernment

LEAVE A REPLY

Please enter your comment!
Please enter your name here