ਫਲੋਰਿਡਾ ਸੈਨੇਟ ਪ੍ਰਾਇਮਰੀ ਵਿੱਚ ਵੱਡਾ ਉਲਟਫੇਰ, ਐਂਜੀ ਨਿਕਸਨ ਨੇ ਐਲੈਕਜ਼ੈਂਡਰ ਵਿੰਡਮੈਨ ਨੂੰ ਹਰਾਇਆ !

0
8

ਫਲੋਰਿਡਾ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਮਹਾਂਅਭਿਯੋਗ (Impeachment) ਦੌਰਾਨ ਅਹਿਮ ਗਵਾਹ ਰਹੇ ਸਾਬਕਾ ਫੌਜੀ ਅਧਿਕਾਰੀ ਲੈਫਟਿਨੈਂਟ ਕਰਨਲ ਐਲੈਕਜ਼ੈਂਡਰ ਵਿੰਡਮੈਨ ਨੂੰ ਫਲੋਰਿਡਾ ਦੀ ਡੈਮੋਕ੍ਰੈਟਿਕ ਪ੍ਰਾਇਮਰੀ ਵਿੱਚ ਵੱਡਾ ਝਟਕਾ ਲੱਗਿਆ ਹੈ। ਸੂਬਾਈ ਵਿਧਾਇਕ ਐਂਜੀ ਨਿਕਸਨ ਨੇ ਹੈਰਾਨੀਜਨਕ ਜਿੱਤ ਦਰਜ ਕਰਕੇ ਅਮਰੀਕੀ ਸੈਨੇਟ ਦੀ ਦੌੜ ਵਿੱਚ ਆਪਣੀ ਜਗ੍ਹਾ ਬਣਾਈ।

ਨਿਕਸਨ ਨੇ ਵਿੰਡਮੈਨ ਦੀ ਭਾਰੀ ਫੰਡਿੰਗ ਦੇ ਬਾਵਜੂਦ ਮਜ਼ਦੂਰ ਯੂਨੀਅਨਾਂ, ਕਾਲੇ ਭਾਈਚਾਰੇ ਦੀਆਂ ਚਰਚਾਂ ਅਤੇ ਡੈਮੋਕ੍ਰੈਟਿਕ ਸੋਸ਼ਲਿਸਟ ਸਮਰਥਕਾਂ ਦੇ ਸਹਾਰੇ ਇਹ ਜਿੱਤ ਹਾਸਲ ਕੀਤੀ। ਹੁਣ ਉਹ ਨਵੰਬਰ ਵਿੱਚ ਰਿਪਬਲਿਕਨ ਸੈਨੇਟਰ ਐਸ਼ਲੀ ਮੂਡੀ ਦਾ ਸਾਹਮਣਾ ਕਰਨਗੇ, ਜਿਨ੍ਹਾਂ ਨੂੰ ਇਸ ਚੋਣ ਵਿੱਚ ਮਜ਼ਬੂਤ ਦਾਵੇਦਾਰ ਮੰਨਿਆ ਜਾ ਰਿਹਾ ਹੈ।

ਐਸ਼ਲੀ ਮੂਡੀ ਨੂੰ ਜਨਵਰੀ 2025 ਵਿੱਚ ਮਾਰਕੋ ਰੂਬਿਓ ਦੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਸੈਨੇਟ ਦੀ ਸੀਟ ਲਈ ਨਿਯੁਕਤ ਕੀਤਾ ਗਿਆ ਸੀ। ਨਵੰਬਰ ਦੀ ਵਿਸ਼ੇਸ਼ ਚੋਣ ਵਿੱਚ ਜੇਤੂ ਉਮੀਦਵਾਰ 2028 ਤੱਕ ਰੂਬਿਓ ਦੇ ਬਾਕੀ ਕਾਰਜਕਾਲ ਨੂੰ ਪੂਰਾ ਕਰੇਗਾ।

ਵਿੰਡਮੈਨ 2019 ਵਿੱਚ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵਿਚਾਲੇ ਹੋਈ ਫ਼ੋਨ ਕਾਲ ਬਾਰੇ ਗਵਾਹੀ ਦੇਣ ਕਾਰਨ ਦੇਸ਼ ਭਰ ਵਿੱਚ ਚਰਚਾ ਵਿੱਚ ਆਏ ਸਨ। ਉਹ 20 ਸਾਲ ਤੋਂ ਵੱਧ ਸਮੇਂ ਤੱਕ ਅਮਰੀਕੀ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ 2020 ਵਿੱਚ ਰਿਟਾਇਰ ਹੋਏ ਅਤੇ 2023 ਵਿੱਚ ਫਲੋਰਿਡਾ ਆ ਕੇ ਰਾਜਨੀਤੀ ਵਿੱਚ ਸ਼ਾਮਲ ਹੋਏ।

ਚੋਣ ਮੁਹਿੰਮ ਦੌਰਾਨ ਵਿੰਡਮੈਨ ਨੇ ਲੱਖਾਂ ਡਾਲਰ ਇਕੱਠੇ ਕੀਤੇ। ਜੁਲਾਈ ਦੇ ਅੰਤ ਤੱਕ ਉਨ੍ਹਾਂ ਕੋਲ ਕਰੀਬ 70 ਲੱਖ ਡਾਲਰ ਦੀ ਰਕਮ ਸੀ, ਜਦਕਿ ਨਿਕਸਨ ਕੋਲ ਲਗਭਗ 2.65 ਲੱਖ ਡਾਲਰ ਹੀ ਸਨ।

ਜੈਕਸਨਵਿਲ ਦੀ ਦੋ ਵਾਰ ਦੀ ਵਿਧਾਇਕ ਐਂਜੀ ਨਿਕਸਨ ਇਸ ਸਾਲ ਉਸ ਵੇਲੇ ਸੁਰਖੀਆਂ ਵਿੱਚ ਆਈ ਸੀ ਜਦੋਂ ਉਨ੍ਹਾਂ ਨੇ ਗਵਰਨਰ ਰੌਨ ਡੀਸੈਂਟਿਸ ਦੇ ਦਫ਼ਤਰ ਵਿੱਚ ਗੈਰੀਮੈਂਡਰਿੰਗ ਦੇ ਵਿਰੋਧ ਵਿੱਚ ਧਰਨਾ ਦਿੱਤਾ ਸੀ ਅਤੇ ਗ੍ਰਿਫ਼ਤਾਰ ਹੋ ਗਈਆਂ ਸਨ। ਉਨ੍ਹਾਂ ਨੇ ਆਪਣੇ ਮੁਕੱਦਮੇ ਨੂੰ ਵੀ ਚੋਣ ਪ੍ਰਚਾਰ ਦਾ ਹਿੱਸਾ ਬਣਾਇਆ।

ਚੋਣ ਤੋਂ ਕੁਝ ਹਫ਼ਤੇ ਪਹਿਲਾਂ ਡੈਮੋਕ੍ਰੈਟਿਕ ਸੋਸ਼ਲਿਸਟਸ ਆਫ਼ ਅਮਰੀਕਾ ਨਾਲ ਜੁੜਨ ਵਾਲੀ ਨਿਕਸਨ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਕਿਸੇ ਵੀ ਲੇਬਲ ਤੋਂ ਵੱਧ ਮਹੱਤਵਪੂਰਨ ਹਨ।

ਹਾਰ ਤੋਂ ਬਾਅਦ ਵਿੰਡਮੈਨ ਨੇ ਐਕਸ (X) ‘ਤੇ ਨਿਕਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਰਿਪਬਲਿਕਨ ਉਮੀਦਵਾਰ ਐਸ਼ਲੀ ਮੂਡੀ ਖ਼ਿਲਾਫ਼ ਉਨ੍ਹਾਂ ਦਾ ਸਾਥ ਦੇਣਗੇ।

#saddatvusa#floridanewstoday#AngieNixon#floridademocraticprimary#AlexanderVindman#LatestNews#Update

LEAVE A REPLY

Please enter your comment!
Please enter your name here