ਪੰਜਾਬ ਵਿੱਚ BJP–ਅਕਾਲੀ ਦਲ ਗਠਜੋੜ ਦੀ ਮੁੜ ਚਰਚਾ ਹੋਈ ਤੇਜ਼ !

0
9

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ, ਅਤੇ ਸਤੰਬਰ ਮਹੀਨੇ ‘ਚ ਇਸਦਾ ਅਧਿਕਾਰਿਤ ਐਲਾਨ ਹੋ ਸਕਦਾ ਹੈ ! ਹਾਲਾਂਕਿ ਭਾਜਪਾ ਦੇ ਆਗੂ ਜਨਤਕ ਤੌਰ ’ਤੇ ਇਹ ਕਹਿ ਰਹੇ ਹਨ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ BJP ਇਕੱਲੇ ਚੋਣ ਲੜੇਗੀ, ਪਰ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪਰਦੇ ਪਿੱਛੇ ਗੱਲਬਾਤ ਅਜੇ ਵੀ ਜਾਰੀ ਹੈ।
* ਪਰਦੇ ਪਿੱਛੇ ਕੀ ਚੱਲ ਰਿਹਾ ਹੈ?
ਸੂਤਰਾਂ ਅਨੁਸਾਰ BJP ਅਤੇ SAD ਦੇ ਆਗੂਆਂ ਵਿਚਾਲੇ ਸੰਭਾਵਿਤ ਗਠਜੋੜ ਨੂੰ ਲੈ ਕੇ ਸੀਟਾਂ ਦੀ ਵੰਡ, ਤੇ 60:57 ਦੀ ਬਣੀ ਸਹਿਮਤੀ ! 60 ਸੀਟਾਂ ‘ਤੇ BJP ਅਤੇ 57 ਸੀਟਾਂ ‘ਤੇ SAD ਚੋਣ ਲੜੇਗੀ । ਦੋਵੇਂ ਪਾਰਟੀਆਂ ਪਹਿਲਾਂ ਲੰਬੇ ਸਮੇਂ ਤੱਕ ਸਿਆਸੀ ਸਾਥੀ ਰਹੀਆਂ ਹਨ, ਇਸ ਲਈ ਮੁੜ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
* Cm ਦਾ ਚਿਹਰਾ ਕੌਣ ਹੋਵੇਗਾ ?
ਸੀਟਾਂ ਦੀ ਗਿਣਤੀ ਤਾਂ ਤੈਅ ਹੋ ਗਈ ਪਰ, Cm ਦੇ ਚਿਹਰੇ ਦਾ ਐਲਾਨ ਅਜੇ ਬਾਕੀ ਹੈ ! ਸੂਤਰਾਂ ਅਨੂੰਸਾਰ ਜਿਹੜੀ ਪਾਰਟੀ ਨੂੰ ਵੱਧ ਸੀਟਾਂ ਮਿਲਣਗੀਆਂ, ਓਸੇ ਪਾਰਟੀ ਦਾ Cm ਬਣਾਇਆ ਜਾਵੇਗਾ, ਅਤੇ ਦੂਜੀ ਪਾਰਟੀ ਨੂੰ ਡਿਪਟੀ Cm ਦਾ ਆਹੁਦਾ ਦਿੱਤਾ ਜਾਵੇਗਾ !
ਭਾਜਪਾ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਗਠਜੋੜ ਕਾਰਨ ਪੰਜਾਬ ਵਿੱਚ ਪਾਰਟੀ ਦਾ ਵਿਸਥਾਰ ਸੀਮਤ ਰਿਹਾ ਅਤੇ ਹੁਣ BJP ਆਪਣੀ ਤਾਕਤ ਦੇ ਬਲਬੂਤੇ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਇਸਦੇ ਬਾਵਜੂਦ, ਪਾਰਟੀ ਦੇ ਅੰਦਰੋਂ ਆ ਰਹੇ ਸੰਕੇਤਾਂ ਕਾਰਨ BJP–SAD ਗਠਜੋੜ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਖਤਮ ਨਹੀਂ ਮੰਨੀਆਂ ਜਾ ਰਹੀਆਂ।
* SAD ਵਿੱਚ ਵੀ ਮੁੜ ਗਠਜੋੜ ਦੀ ਹਮਾਇਤ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਧੜੇ ਵਿੱਚ ਕੁਝ ਆਗੂ BJP ਨਾਲ ਮੁੜ ਹੱਥ ਮਿਲਾਉਣ ਦੇ ਹੱਕ ਵਿੱਚ ਦੱਸੇ ਜਾ ਰਹੇ ਹਨ। ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨਾਲ ਜੁੜੇ ਕੁਝ ਮੈਂਬਰ ਵੀ ਦੋਵਾਂ ਪਾਰਟੀਆਂ ਦੇ ਪੁਰਾਣੇ ਰਿਸ਼ਤੇ ਨੂੰ ਮੁੜ ਬਹਾਲ ਕਰਨ ਦੇ ਹੱਕ ਵਿੱਚ ਹਨ।
ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਵੀ ਗਠਜੋੜ ਦੀਆਂ ਅਟਕਲਾਂ ਨੂੰ ਹੋਰ ਹਵਾ ਮਿਲੀ ਸੀ।
* SAD ਦੇ ਧੜੇ ਵੱਲੋਂ ਵਿਰੋਧ
ਦੂਜੇ ਪਾਸੇ, SAD (ਪੁਨਰ ਸੁਰਜੀਤ) ਧੜੇ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਪੰਜਾਬ ਅਤੇ ਪੰਥ ਨਾਲ ਜੁੜੇ ਮੁੱਖ ਮੁੱਦੇ ਹੱਲ ਨਹੀਂ ਹੁੰਦੇ, ਉਹ BJP ਨਾਲ ਗਠਜੋੜ ਦੇ ਹੱਕ ਵਿੱਚ ਨਹੀਂ ਹੈ। ਇਸ ਧੜੇ ਵੱਲੋਂ ਪੰਜਾਬ ਦੇ ਹੱਕਾਂ, ਚੰਡੀਗੜ੍ਹ ਅਤੇ ਦਰਿਆਈ ਪਾਣੀਆਂ ਵਰਗੇ ਮੁੱਦਿਆਂ ਨੂੰ ਅਹਿਮ ਦੱਸਿਆ ਗਿਆ ਹੈ।
2020 ਵਿੱਚ ਟੁੱਟਿਆ ਸੀ ਦਹਾਕਿਆਂ ਪੁਰਾਣਾ ਰਿਸ਼ਤਾ
BJP ਅਤੇ SAD ਦਾ ਲੰਬੇ ਸਮੇਂ ਤੋਂ ਚੱਲ ਰਿਹਾ ਸਿਆਸੀ ਗਠਜੋੜ ਸਤੰਬਰ 2020 ਵਿੱਚ ਟੁੱਟ ਗਿਆ ਸੀ। ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ BJP ਨਾਲੋਂ ਨਾਤਾ ਤੋੜ ਲਿਆ ਸੀ।
ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਸੰਭਾਵਿਤ ਮੁੜ ਇਕੱਠੇ ਹੋਣ ਦੀ ਚਰਚਾ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ।
ਸਵਾਲ ਹੁਣ ਇਹ ਹੈ ਕਿ BJP ਅਤੇ ਅਕਾਲੀ ਦਲ ਸੱਚਮੁੱਚ ਮੁੜ ਗਠਜੋੜ ਕਰਨਗੇ ਜਾਂ ਦੋਵੇਂ ਪਾਰਟੀਆਂ 2027 ਦੀ ਜੰਗ ਇਕੱਲਿਆਂ ਲੜਨਗੀਆਂ ?
#punjab #Election2027 #sad #bjp #collaboration #news 

LEAVE A REPLY

Please enter your comment!
Please enter your name here