ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ’ਤੇ 2021 ਤੋਂ ਜੁਲਾਈ 2026 ਤੱਕ 557.51 ਕਰੋੜ ਰੁਪਏ ਖਰਚੇ ਗਏ !

0
4

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2021 ਤੋਂ ਜੁਲਾਈ 2026 ਤੱਕ ਕੀਤੇ ਗਏ ਵਿਦੇਸ਼ੀ ਦੌਰਿਆਂ ’ਤੇ ਸਰਕਾਰ ਵੱਲੋਂ ਲਗਭਗ 557.51 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਜਾਣਕਾਰੀ 6 ਅਗਸਤ 2026 ਨੂੰ ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਦਿੱਤੇ ਗਏ ਇੱਕ ਲਿਖਤੀ ਜਵਾਬ ਰਾਹੀਂ ਸਾਹਮਣੇ ਆਈ ਹੈ।

ਇਹ ਜਾਣਕਾਰੀ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਡਾ. ਵੀ. ਸਿਵਾਦਾਸਨ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਾਂਝੀ ਕੀਤੀ ਗਈ। ਮੈਂਬਰਾਂ ਨੇ ਪ੍ਰਧਾਨ ਮੰਤਰੀ ਦੀਆਂ 2021 ਤੋਂ ਹੁਣ ਤੱਕ ਦੀਆਂ ਵਿਦੇਸ਼ ਯਾਤਰਾਵਾਂ ਅਤੇ ਇਨ੍ਹਾਂ ’ਤੇ ਹੋਏ ਸਰਕਾਰੀ ਖਰਚੇ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਮੰਗੀ ਸੀ।

ਵਿਦੇਸ਼ ਮੰਤਰਾਲੇ ਤੋਂ ਪੁੱਛੇ ਗਏ ਸਵਾਲਾਂ ਵਿੱਚ ਮੁੱਖ ਤੌਰ ’ਤੇ ਤਿੰਨ ਪੱਖ ਸ਼ਾਮਲ ਸਨ। ਪਹਿਲਾਂ, 2021 ਤੋਂ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਵਿਦੇਸ਼ ਯਾਤਰਾਵਾਂ ਦਾ ਦੇਸ਼-ਵਾਰ ਵੇਰਵਾ ਮੰਗਿਆ ਗਿਆ। ਦੂਜਾ, ਹਰ ਸਾਲ ਅਤੇ ਹਰ ਯਾਤਰਾ ਦੇ ਹਿਸਾਬ ਨਾਲ ਵਿਦੇਸ਼ ਦੌਰਿਆਂ ’ਤੇ ਹੋਏ ਕੁੱਲ ਖਰਚੇ ਦੀ ਜਾਣਕਾਰੀ ਮੰਗੀ ਗਈ।

ਇਸ ਤੋਂ ਇਲਾਵਾ, ਸੰਸਦ ਮੈਂਬਰਾਂ ਨੇ ਇਹ ਵੀ ਪੁੱਛਿਆ ਕਿ ਇਨ੍ਹਾਂ ਵਿਦੇਸ਼ੀ ਦੌਰਿਆਂ ਦੌਰਾਨ ਵੱਖ-ਵੱਖ ਦੇਸ਼ਾਂ ਨਾਲ ਕਿੰਨੇ ਦੁਵੱਲੇ ਸਮਝੌਤੇ ਅਤੇ ਐਮ.ਓ.ਯੂ. ਕੀਤੇ ਗਏ, ਨਾਲ ਹੀ, ਨਿਵੇਸ਼ ਸਬੰਧੀ ਕੀਤੀਆਂ ਗਈਆਂ ਘੋਸ਼ਣਾਵਾਂ ਅਤੇ ਉਨ੍ਹਾਂ ਦੇ ਨਤੀਜੇ ਵਜੋਂ ਭਾਰਤ ਵਿੱਚ ਆਏ ਅਸਲ ਵਿਦੇਸ਼ੀ ਸਿੱਧੇ ਨਿਵੇਸ਼ (FDI) ਦਾ ਦੇਸ਼-ਵਾਰ ਵੇਰਵਾ ਵੀ ਮੰਗਿਆ ਗਿਆ।

ਇਹ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ, ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਅਤੇ ਉਨ੍ਹਾਂ ਦੀਆਂ ਲਗਾਤਾਰ ਵਿਦੇਸ਼ ਯਾਤਰਾਵਾਂ ਭਾਰਤ ਦੀ ਕੂਟਨੀਤਕ ਰਣਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਬਣੀਆਂ ਹੋਈਆਂ ਹਨ। ਸਰਕਾਰ ਵੱਲੋਂ ਇਨ੍ਹਾਂ ਦੌਰਿਆਂ ਨੂੰ ਭਾਰਤ ਦੇ ਆਰਥਿਕ, ਰਣਨੀਤਕ ਅਤੇ ਕੂਟਨੀਤਕ ਹਿੱਤਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਦੱਸਿਆ ਜਾਂਦਾ ਰਿਹਾ ਹੈ।

ਹੁਣ 2021 ਤੋਂ ਜੁਲਾਈ 2026 ਤੱਕ ਵਿਦੇਸ਼ੀ ਦੌਰਿਆਂ ’ਤੇ ਹੋਏ 557.51 ਕਰੋੜ ਰੁਪਏ ਦੇ ਖਰਚੇ ਦਾ ਵੇਰਵਾ ਜਨਤਕ ਹੋਣ ਨਾਲ ਇਨ੍ਹਾਂ ਯਾਤਰਾਵਾਂ ਦੀ ਲਾਗਤ ਅਤੇ ਉਨ੍ਹਾਂ ਤੋਂ ਹੋਏ ਕੂਟਨੀਤਕ ਤੇ ਆਰਥਿਕ ਨਤੀਜਿਆਂ ਬਾਰੇ ਚਰਚਾ ਹੁਣ ਹੋਰ ਵੀ ਤੇਜ਼ ਹੋ ਸਕਦੀ ਹੈ।

#PMNarendraModi#foreigntravelexpenses#cost#saddatvusa

LEAVE A REPLY

Please enter your comment!
Please enter your name here